ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਬੀ.ਕਾਮ ਪਹਿਲਾ ਸਮੈਸਟਰ ਦੇ ਵਰੁਣ ਨੇ 86 ਫੀਸਦੀ ਅੰਕ ਲੈ ਕੇ ਕਾਲਜ ਦਾ ਨਾਮ ਚਮਕਾਇਆ

ਮਲੋਟ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਕਾਮ ਪਹਿਲਾ ਸਮੈਸਟਰ ਨਤੀਜਿਆਂ ਵਿੱਚ  ਇਲਾਕੇ ਦੀ ਨਾਮਵਾਰ ਸਹਿ - ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਇਲਾਕੇ ਅਤੇ ਸੰਸਥਾ ਦਾ ਨਾਮ ਰੁਸ਼ਨਾਇਆ ਹੈ । ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਕਾਮ ਸਮੈਸਟਰ ਪਹਿਲਾ ਦੇ ਨਤੀਜੇ ਵਿੱਚ ਕਾਲਜ ਦੇ ਵਿਦਿਆਰਥਰੀ ਵਰੁਣ ਸਪੁੱਤਰ ਵਿਨੋਦ ਕੁਮਾਰ ਨੇ 86 ਫੀਸਦੀ ਅੰਕਾਂ ਨਾਲ ਪਹਿਲਾ , ਕਰਨ ਕਥੂਰੀਆ ਸਪੁੱਤਰ ਅਵੀਨਾਸ਼ ਨੇ 85.50 ਫੀਸਦੀ ਨਾਲ ਦੂਜਾ ਅਤੇ ਅਰੁਣ ਕੁਮਾਰ ਸਪੁੱਤਰ ਕਰਮ ਚੰਦ ਨੇ 85 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ।

ਕਾਲਜ ਮਨੈਂਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾਂ ਦੀ ਤਰ੍ਹਾਂ ਇਸ ਸਾਲ ਵੀ ਅਕਾਦਮਿਕ ਖੇਤਰ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਮ ਰੁਸ਼ਨਾਇਆ ਹੈ । ਉਹਨਾਂ ਨੇ ਕਾਲਜ ਪ੍ਰਿੰਸੀਪਲ ਡਾ.ਰਜਿੰਦਰ ਸਿੰਘ ਸੇਖੋਂ ਅਤੇ ਸਮੂਹ ਕਮਾਰਸ ਵਿਭਾਗ ਦੇ ਅਧਿਆਪਕ ਅਮਲੇ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਦੇ ਅਕਾਦਮਿਕ ਪੱਧਰ ਨੂੰ ਉੱਪਰ ਚੁੱਕਣ ਲਈ ਹੋਰ ਮਿਹਨਤ ਅਤੇ ਸਿਰੜ ਦੀ ਲੋੜ ਤੇ ਜ਼ੋਰ ਦਿੱਤਾ। ਇਸ ਸਮੇਂ ਮੌਕੇ ਕਾਲਜ ਦੀ ਮੈਂਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ , ਸਕੱਤਰ ਪਿਰਤਪਾਲ ਸਿੰਘ ਗਿੱਲ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਸੰਧੂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਅਗਲੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।