ਮਲੋਟ ਦੀਆਂ ਸੰਗਤਾਂ ਨੇ ਹੜ੍ਹ ਪੀੜ੍ਹਿਤਾਂ ਅਤੇ ਨੇਤਰਹੀਣ ਬੱਚਿਆਂ ਲਈ ਘਰ-ਘਰ ਪਹੁੰਚਾਇਆ ਰਾਸ਼ਨ- ਡਾ. ਗਿੱਲ

ਹੜ੍ਹ ਕਾਰਨ ਉੱਜੜੇ ਲੋਕਾਂ ਦੀ ਸਹਾਇਤਾ ਲਈ ਮਲੋਟ ਦੀਆਂ ਸੰਗਤਾਂ ਨੇ ਇਕ ਵਾਰ ਫਿਰ ਮਨੁੱਖਤਾ ਦਾ ਫਰਜ਼ ਨਿਭਾਇਆ ਹੈ। ਸੰਗਤਾਂ ਵੱਲੋਂ ਤਿਆਰ ਕੀਤੀਆਂ 500 ਰਾਸ਼ਨ ਕਿੱਟਾਂ ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਆਹਲੀ ਕਲਾਂ, ਆਹਲੀ ਖੁਰਦ, ਫਤੇਵਾਲਾ, ਆਲੇ-ਆਲਾ ਅਤੇ ਨੇਤਰਹੀਣ ਸਕੂਲ ਦੇ ਬੱਚਿਆਂ ਤੱਕ ਪਹੁੰਚਾਈਆਂ ਗਈਆਂ।

ਮਲੋਟ : ਹੜ੍ਹ ਕਾਰਨ ਉੱਜੜੇ ਲੋਕਾਂ ਦੀ ਸਹਾਇਤਾ ਲਈ ਮਲੋਟ ਦੀਆਂ ਸੰਗਤਾਂ ਨੇ ਇਕ ਵਾਰ ਫਿਰ ਮਨੁੱਖਤਾ ਦਾ ਫਰਜ਼ ਨਿਭਾਇਆ ਹੈ। ਸੰਗਤਾਂ ਵੱਲੋਂ ਤਿਆਰ ਕੀਤੀਆਂ 500 ਰਾਸ਼ਨ ਕਿੱਟਾਂ ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਆਹਲੀ ਕਲਾਂ, ਆਹਲੀ ਖੁਰਦ, ਫਤੇਵਾਲਾ, ਆਲੇ-ਆਲਾ ਅਤੇ ਨੇਤਰਹੀਣ ਸਕੂਲ ਦੇ ਬੱਚਿਆਂ ਤੱਕ ਪਹੁੰਚਾਈਆਂ ਗਈਆਂ। ਡਾ. ਗਿੱਲ ਨੇ ਪਿੰਡ ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ ਅਤੇ ਸਾਬਕਾ ਸਰਪੰਚ ਅਜੈਬ ਸਿੰਘ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਿਤਾਂ ਦੇ ਹੱਥਾਂ ਵਿੱਚ ਰਾਹਤ ਸਮੱਗਰੀ ਪਹੁੰਚਾਈ। ਰਾਸ਼ਨ ਪ੍ਰਾਪਤ ਕਰਦਿਆਂ ਕਈ ਪਰਿਵਾਰਾਂ ਦੀਆਂ ਅੱਖਾਂ ਭਰ ਆਈਆਂ, ਜਿਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ। ਡਾ. ਗਿੱਲ ਨੇ ਕਿਹਾ ਮਲੋਟ ਦੀਆਂ ਸੰਗਤਾਂ ਨੇ ਮਨੁੱਖਤਾ ਦਾ ਸੱਚਾ ਫਰਜ ਨਿਭਾਇਆ ਹੈ। ਰਾਸ਼ਨ ਤੇ ਚਾਰੇ ਦੀ ਭਰਪੂਰ ਸਹਾਇਤਾ ਪਹੁੰਚ ਚੁੱਕੀ ਹੈ।

ਹੁਣ ਲੋੜ ਹੈ ਕਿ ਇੱਕ ਮਹੀਨੇ ਬਾਅਦ ਜਦੋਂ ਕਿਸਾਨਾਂ ਨੂੰ ਡੀਜ਼ਲ, ਖਾਦ, ਬੀਜ, ਬੋਰ ਕਰਾਉਣ ਅਤੇ ਘਰਾਂ ਦੀ ਮੁਰੰਮਤ ਦੀ ਜ਼ਰੂਰਤ ਪਵੇਗੀ, ਤਦੋਂ ਅਸੀਂ ਖੁਦ ਪਿੰਡਾਂ ਵਿੱਚ ਜਾ ਕੇ ਹੜ੍ਹ ਪੀੜ੍ਹਿਤਾਂ ਦੀ ਸਹਾਇਤਾ ਕਰੀਏ। ਹੜ੍ਹ ਪੀੜ੍ਹਿਤ ਵੀਰਾਂ ਨੂੰ ਰਾਹਤ ਸਮੱਗਰੀ ਵੰਡਣ ਵਿੱਚ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ, ਮਾਸਟਰ ਹਰਜਿੰਦਰ ਸਿੰਘ, ਜਗਜੀਤ ਸਿੰਘ ਔਲਖ, ਮਾਸਟਰ ਬਲਦੇਵ ਸਿੰਘ ਸਾਹੀਵਾਲ, ਅਨਮੋਲ ਸਿੰਘ, ਮਾਸਟਰ ਮਲਕੀਤ ਸਿੰਘ, ਮਨਜੀਤ ਸਿੰਘ ਗੋਲਡੀ, ਸ਼ੈਰੀ ਭੁੱਲਰ, ਪਵਿੱਤਰ ਸਿੰਘ, ਚਰਨਜੀਤ ਸਿੰਘ, ਇਕਬਾਲ ਸਿੰਘ, ਪੰਜਾਬ ਸਿੰਘ, ਜਸਵੀਰ ਸਿੰਘ, ਅਮਰੀਕ ਸਿੰਘ, ਅਮਨਦੀਪ ਸਿੰਘ ਗਿੱਲ, ਵਿਕਰਮਜੀਤ ਸਿੰਘ ਸੰਧੂ, ਹਰਿੰਦਰ ਸਿੰਘ ਥਿੰਦ ਸਮੇਤ ਅਨੇਕਾਂ ਸੇਵਾਦਾਰਾਂ ਨੇ ਆਪਣੀ ਹਾਜ਼ਰੀ ਭਰੀ। ਮਲੋਟ ਦੀਆਂ ਸੰਗਤਾਂ ਵੱਲੋਂ ਹੜ੍ਹ ਪੀੜ੍ਹਿਤ ਪਰਿਵਾਰਾਂ ਦੀ ਸਹਾਇਤਾ ਲਈ ਦਿੱਤਾ ਗਿਆ ਇਹ ਯੋਗਦਾਨ ਸੱਚਮੁੱਚ ਇਕ ਦੂਜੇ ਦੇ ਦੁੱਖ ਸਾਂਝੇ ਕਰਨ ਦੀ ਜਿਉਂਦੀ ਜਾਗਦੀ ਮਿਸਾਲ ਹੈ।

Author : Malout Live