ਗਰੀਬ ਭਲਾਈ ਸੰਸਥਾ ਅਤੇ ਲੋਕ ਭਲਾਈ ਸੰਸਥਾ ਵੱਲੋਂ ਪਿੰਡ ਮਲੋਟ ਦੇ ਇੱਕ ਅਤਿ-ਲੋੜਵੰਦ ਵਿਅਕਤੀ ਦੀ ਮੱਦਦ ਕਰਕੇ ਨਿਸ਼ਕਾਮ ਸੇਵਾ ਵਿੱਚ ਪਾਇਆ ਯੋਗਦਾਨ

ਗਰੀਬ ਭਲਾਈ ਸੰਸਥਾ ਅਤੇ ਲੋਕ ਭਲਾਈ ਸੰਸਥਾ ਵੱਲੋਂ ਪਿੰਡ ਮਲੋਟ ਦੇ ਇੱਕ ਅਤਿ-ਲੋੜਵੰਦ ਵਿਅਕਤੀ ਦੀ ਮੱਦਦ ਕਰਕੇ ਨਿਸ਼ਕਾਮ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਡਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਮਲੋਟ ਦੇ ਇੱਕ ਲੋੜਵੰਦ ਪਰਿਵਾਰ ਦੇ ਮੁੱਖੀ ਪੰਜਾਬ ਸਿੰਘ ਦੀ ਬੀਤੇ ਦਿਨ੍ਹੀਂ ਮੌਤ ਹੋ ਗਈ ਸੀ। ਪਰਿਵਾਰ ਕੋਲ ਮ੍ਰਿਤਕ ਦੇ ਅੰਤਿਮ ਸਸਕਾਰ ਲਈ ਲੱਕੜਾਂ ਲਈ ਵੀ ਪੈਸੇ ਨਹੀਂ ਸਨ ਤਾਂ ਆਸ ਪਾਸ ਦੇ ਲੋਕਾਂ ਨੇ ਇਸ ਪਰਿਵਾਰ ਦੀ ਮੱਦਦ ਕਰਕੇ ਮ੍ਰਿਤਕ ਦਾ ਅੰਤਿਮ ਸਸਕਾਰ ਕਰਵਾਇਆ।

ਮਲੋਟ : ਗਰੀਬ ਭਲਾਈ ਸੰਸਥਾ ਅਤੇ ਲੋਕ ਭਲਾਈ ਸੰਸਥਾ ਵੱਲੋਂ ਪਿੰਡ ਮਲੋਟ ਦੇ ਇੱਕ ਅਤਿ-ਲੋੜਵੰਦ ਵਿਅਕਤੀ ਦੀ ਮੱਦਦ ਕਰਕੇ ਨਿਸ਼ਕਾਮ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਜਾਣਕਾਰੀ ਦਿੰਦਿਆਂ ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਮਲੋਟ ਦੇ ਇੱਕ ਲੋੜਵੰਦ ਪਰਿਵਾਰ ਦੇ ਮੁੱਖੀ ਪੰਜਾਬ ਸਿੰਘ ਦੀ ਬੀਤੇ ਦਿਨ੍ਹੀਂ ਮੌਤ ਹੋ ਗਈ ਸੀ। ਪਰਿਵਾਰ ਕੋਲ ਮ੍ਰਿਤਕ ਦੇ ਅੰਤਿਮ ਸਸਕਾਰ ਲਈ ਲੱਕੜਾਂ ਲਈ ਵੀ ਪੈਸੇ ਨਹੀਂ ਸਨ ਤਾਂ ਆਸ ਪਾਸ ਦੇ ਲੋਕਾਂ ਨੇ ਇਸ ਪਰਿਵਾਰ ਦੀ ਮੱਦਦ ਕਰਕੇ ਮ੍ਰਿਤਕ ਦਾ ਅੰਤਿਮ ਸਸਕਾਰ ਕਰਵਾਇਆ ਸੀ ਅਤੇ ਹੁਣ ਮ੍ਰਿਤਕ ਦੇ ਅੰਤਿਮ ਅਰਦਾਸ ਲਈ ਵੀ ਪਰਿਵਾਰ ਅਸਮਰੱਥ ਸੀ ਤਾਂ ਡਾ. ਗਿੱਲ ਨੇ ਗਰੀਬ ਭਲਾਈ ਸੰਸਥਾ ਦੇ ਪ੍ਰਧਾਨ ਵਿਜੇ ਕੁਮਾਰ ਅਤੇ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਔਲਖ ਨੂੰ ਮੱਦਦ ਦੀ ਗੁਹਾਰ ਲਗਾਈ ਤਾਂ ਦੋਨੋ ਸੰਸਥਾ ਵੱਲੋਂ ਆਪਸੀ ਸਹਿਯੋਗ ਨਾਲ ਮ੍ਰਿਤਕ ਦੇ ਪਰਿਵਾਰ ਨੂੰ ਆਟਾ, ਖੰਡ, ਚਾਹ ਆਦਿ ਮੁੱਹਈਆ ਕਰਵਾਇਆ ਹੈ।

ਡਾ. ਗਿੱਲ ਵੱਲੋਂ ਸ. ਪੰਜਾਬ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਔਲਖ, ਪ੍ਰਧਾਨ ਵਿਜੈ ਕੁਮਾਰ, ਸਮਾਜਸੇਵੀ ਆਤਮਾ ਸਿੰਘ, ਸਤਿਨਾਮ ਸਿੰਘ, ਅਰਸ਼ਦੀਪ ਸਿੰਘ, ਰੌਣਕ ਸਿੰਘ, ਸੁਰਜੀਤ ਸਿੰਘ ਵਕੀਲ, ਮਾਸਟਰ ਹਰਜਿੰਦਰ ਸਿੰਘ ਮੌੜ, ਗੁਰਪ੍ਰੀਤ ਸਿੰਘ ਨੱਢਾ, ਪ੍ਰਧਾਨ ਬੂਟਾ ਸਿੰਘ, ਰਾਮ ਕ੍ਰਿਸ਼ਨ ਸ਼ਰਮਾ, ਰਮਨਦੀਪ ਸਿੰਘ ਕੰਗ ਅਤੇ ਸਮਾਜਸੇਵੀ ਮੌਜੂਦ ਸਨ।

Author : Malout Live