ਨਗਰ ਕੌਸਲ ਮਲੋਟ ਵਲੋਂ ਲੋਕਾਂ ਨੂੰ ਕੱਪੜੇ ਦੇ ਥੈਲੇ ਵਰਤਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਮਲੋਟ:- ਨਗਰ ਕੌਸਲ, ਮਲੋਟ ਵੱਲੋਂ ਐਸ.ਡੀ.ਐਮ ਗੋਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕਾਰਜ ਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸੈਨੀਟਰੀ ਇੰਸਪੈਕਟਰ ਰਾਜ ਕੁਮਾਰ, ਸੀ.ਐਫ ਜਸਕਰਨ ਸਿੰਘ, ਮੋਟੀਵੇਟਰ ਹਰਸ਼ਦੀਪ ਸਿੰਘ, ਸੰਦੀਪ ਸਿੰਘ, ਗੁਰਦੀਪ ਸਿੰਘ ਦੁਆਰਾ 16 ਅਕਤੂਬਰ 2020 ਤੱਕ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਿਹੰਮ ਚਲਾਈ ਜਾ ਰਹੀ ਹੈ,ਜਿਸ ਤਹਿਤ ਅੱਜ ਲੋਕਾਂ ਨੂੰ ਸਿੰਗਲ ਵਰਤੋਂ ਪਲਾਸਟਿਕ ਨਾ ਵਰਤਣ ਬਾਰੇ ਜਾਗਰੂਤ ਕੀਤਾ ਗਿਆ ਅਤੇ ਲੋਕਾਂ ਨੂੰ ਕੱਪੜੇ ਦੇ ਥੈਲੇ ਵਰਤਣ ਲਈ ਉਤਸਾਹਿਤ ਕੀਤਾ ਗਿਆ। ਇਸੇ ਮੁਹਿੰਮ ਤਹਿਤ ਗਿੱਲੇ ਕੂੜੇ ਨੂੰ ਖਾਦ ਵਿੱਚ ਬਦਲਣ ਲਈ, ਲਾਗ ਦੇ ਤੌਰ ਤੇ ਜਿਓ ਅਮ੍ਰਿਤ ਘੋਲ ਤਿਆਰ ਕਰਨ ਦੀ ਵਿੱਧੀ ਬਾਰੇ ਜਾਗਰੂਤ ਕੀਤਾ ਗਿਆ।

ਸੈਨੀਟਰੀ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆਂ ਕਿ ਇਹ ਜਿਓ ਅਮ੍ਰਿਤ ਪਾਣੀ ,ਗੋਬਰ,ਗੁੜ,ਬੇਸ਼ਨ,ਬੋਹੜ ਦੀ ਜੜ੍ਹ ਦੀ ਮਿੱਟੀ, ਗਾਂ ਮੂਤਰ ਦੇ ਘੋਲ ਨਾਲ ਤਿਆਰ ਕੀਤਾ ਜਾਂਦਾ ਹੈ ।ਇਹ ਘੋਲ  ਇੱਕ ਮਹਿਨੇ ਵਿੱਚ ਜਿਓ ਅਮ੍ਰਿਤ ਬਣ ਜਾਂਦਾ ਹੈ, ਜਿਸ ਨੂੰ ਕਿਸੇ ਵੀ ਜੈਵਿਕ ਕੱਚਰਾਂ ਭਾਵ ਸਬਜੀ,ਫਰੂਟਾਂ ਦੇ ਛਿਲਕੇ, ਸੁਕੇ-ਪੱਤੇ ਆਦਿ ਉੱਪਰ ਲੋਂੜਿਦੀ ਮਾਤਰਾ ਵਿੱਚ ਛਿੜਕਣ ਨਾਲ ਜੈਵਿਕ ਕੱਚਰਾ ਪੋਸ਼ਣ ਭਰਪੂਰ ਜੈਵਿਕ ਖਾਦ ਦੇ ਰੂਪ ਵਿੱਚ ਬੱਦਲ ਜਾਵੇਗਾ।ਇਸ ਜੈਵਿਕ ਖਾਦ ਨੂੰ ਆਪਣੀ ਘਰੇਲੂ ਬਗੀਚੀ ਵਿੱਚ ਪਾ ਸਕਦੇ ਹਾਂ। ਸੋ ਨਗਰ ਕੌਂਸਲ ਮਲੋਟ ਵੱਲੋਂ ਅਪੀਲ ਹੈ ਕਿ ਆਪਣੇ ਘਰ ਵਿੱਚ ਗਿੱਲੇ-ਕੱਚਰੇ ਦੀ ਜੈਵਿਕ ਖਾਦ ਬਣਾਈ ਜਾਵੇ ਤਾਂ ਕਿ ਗਿੱਲੇ ਕੱਚਰੇ ਦਾ ਆਪਣੇ ਪੱਧਰ ਤੇ ਨਿਪਟਾਰਾ ਕਰਕੇ ਮਲੋਟ ਸ਼ਹਿਰ ਨੂੰ ਸਵੱਛ ਸ਼ਹਿਰਾਂ ਦੀ ਚੰਗੀ ਰੈਕਿੰਗ ਵਿੱਚ ਸ਼ਾਮਿਲ ਕੀਤਾ ਜਾ ਸਕੇ।