ਦਿਵਿਆਂਗ ਵਿਅਕਤੀਆਂ ਦੇ ਆਧਾਰ ਕਾਰਡ ਵਾਂਗ ਹੀ ਯੂਨੀਕ ਡਿਸਇਬਲਟੀ ਪਛਾਣ ਪੱਤਰ ਬਣਾਏ ਜਾਣਗੇ- ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਦਸਿਆ ਕਿ ਦਿਵਿਆਂਗ ਵਿਅਕਤੀਆਂ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖਰੇ ਉਪਰਾਲੇ ਤਹਿਤ ਅਧਾਰ ਕਾਰਡ ਵਾਂਗ ਹੀ ਯੂਨੀਕ ਡਿਸਇਬਲਟੀ ਪਛਾਣ ਪੱਤਰ ਬਣਾਏ ਜਾ ਰਹੇ ਹਨ ।ਇਹਨਾਂ ਕਾਰਡਾਂ ਦੇ ਤਹਿਤ ਜਿਹਨਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਹੀ ਡਿਸਏਬਿਲਟੀ ਸਰਟੀਫਿਕੇਟ ਹਨ । ਉਹਨਾਂ ਸਰਟੀਫਿਕੇਟਾਂ ਨੂੰ ਵੀ ਇੱਕ ਨਵੇਂ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਜੋ ਪਹਿਲਾਂ ਬਣੇ ਸਰਟੀਫਿਕੇਟਾਂ ਨੂੰ ਭਾਰਤ ਸਰਕਾਰ ਦੇ ਪੋਰਟਲ ਤੇ ਦਰਜ ਕੀਤਾ ਜਾ ਸਕੇ ।ਇਸ ਤੋਂ ਇਲਾਵਾ ਹੁਣ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕ੍ਰਿਆ ਵੀ ਯੂ.ਡੀ.ਆਈ.ਡੀ. ਪੋਰਟਲ ਤੇ ਹੀ ਆਰੰਭ ਹੋ ਚੁੱਕੀ ਹੈ, ਜਿਸ ਤਹਿਤ ਕੋਈ ਵੀ ਦਿਵਿਆਂਗ ਵਿਅਕਤੀ ਨਵਾਂ ਸਰਟੀਫਿਕੇਟ ਬਣਾਉਣ ਲਈ ਘਰ ਜਾਂ ਕਿਸੇ ਵੀ ਨੇੜੇ ਦੇ ਸੁਵਿਧਾ ਸੈਂਟਰ ਤੋਂ http://www.
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕ੍ਰਿਆ ਨਾਲ ਦਿਵਿਆਂਗਤਾ ਸਰਟੀਫਿਕੇਟ ਦੀ ਵੈਲੀਡਿਟੀ ਪੂਰੇ ਭਾਰਤ ਵਿੱਚ ਹੋ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਆਪਣਾ ਸਰਟੀਫਿਕੇਟ ਗੁੰਮ ਕਰ ਲੈਂਦਾ ਹੈ ਤਾਂ ਉਸਨੂੰ ਦੁਬਾਰਾ ਨਵਾਂ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਸਗੋਂ ਉਹ ਆਪਣਾ ਪੁਰਾਣਾ ਸਰਟੀਫਿਕੇਟ ਹੀ http://www.swavlambancard.