ਕਾਂਸਟੇਬਲ ਵੀਰਪਾਲ ਨੇ ਸ੍ਰੀ ਮੁਕਤਸਰ ਸਾਹਿਬ ਦਾ ਮਾਣ ਵਧਾਇਆ ਐਸ.ਐਸ.ਪੀ ਸ. ਢੇਸੀ ਵੱਲੋਂ ਵੀਰਪਾਲ ਕੌਰ ਨੂੰ ਮੁਬਾਰਕਬਾਦ ਚੀਨ ਵਿਚ ਪੁਲੀਸ ਖੇਡਾਂ ਵਿਚ 5 ਤਗਮੇ ਜਿੱਤ ਚੁੱਕੀ ਹੈ ਵੀਰਪਾਲ
ਸ੍ਰੀ ਮੁਕਤਸਰ ਸਾਹਿਬ:- ਚੀਨ ਵਿਚ ਹੋਈਆਂ ‘ਵਰਲਡ ਪੁਲੀਸ ਐਂਡ ਫਾਇਰ ਗੇਮਜ਼ 2019’ ਵਿਚ 5 ਤਗਮੇ ਜਿੱਤ ਕੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਮਾਣ ਵਧਾਉਣ ਵਾਲੀ ਸਿਪਾਹੀ ਵੀਰਪਾਲ ਕੌਰ ਦੀ ਅੱਜ ਜ਼ਿਲੇ ਦੇ ਐਸ.ਐਸ.ਪੀ ਸ. ਮਨਜੀਤ ਸਿੰਘ ਢੇਸੀ ਵੱਲੋਂ ਹੌਸਲਾ ਅਫਜ਼ਾਈ ਕੀਤੀ ਗਈ।
ਐੱਸ.ਐੱਸ.ਪੀ ਸ. ਢੇਸੀ ਨੇ ਅੱਜ ਇੱਥੇ ਆਪਣੇ ਦਫਤਰ ਵਿਖੇ ਵੀਰਪਾਲ ਕੌਰ ਨੂੰ ਵਧਾਈ ਦਿੱਤੀ ਅਤੇ ਇਸ ਖੇਤਰ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਦੱਸਣਯੋਗ ਹੈੈ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਗਿੱਦੜਬਾਹਾ ਦੇ ਪਿੰਡ ਘੱਗਾ ਨਾਲ ਸਬੰਧਤ ਕਾਂਸਟੇਬਲ ਵੀਰਪਾਲ ਕੌਰ ਨੇ ਪਿਛਲੇ ਦਿਨੀਂਂ ਚੀਨ ਵਿਚ ਹੋਈਆਂ ‘ਵਰਲਡ ਪੁਲੀਸ ਐਂਡ ਫਾਇਰ ਗੇਮਜ਼ 2019’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 400 ਮੀਟਰ ਤੇ100 ਮੀਟਰ ਰਿਲੇਅ ਦੌੜ ’ਚੋਂ ਸੋਨ ਤਗਮਾ, 400 ਮੀਟਰ ਹਰਲਡ ਦੌੜ ਵਿਚੋਂ ਕਾਂਸੇ ਦਾ ਤਗਮਾ, 400 ਮੀਟਰ ਸਿੰਪਲ ਦੌੜ ਵਿਚੋਂ ਕਾਂਸੇ ਦਾ ਤਗਮਾ ਤੇ ਲੰਬੀ ਛਾਲ ਵਿਚੋਂ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ।