ਜ਼ਿਲਾ ਪੁਲਿਸ ਮੁਖੀ ਨੇ ਹੋਣਹਾਰ ਖਿਡਾਰਨਾਂ ਨੂੰ ਦਿੱਤੀ ਮੁਬਾਰਕਬਾਦ
ਸ੍ਰੀ ਮੁਕਤਸਰ ਸਾਹਿਬ:- ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਗੋਆ ( ਅੰਡਰ 17 - 19 ) ਖੇਡਾਂ ਵਿਚ ਸੋਨ ਤਗਮੇ ਜਿੱਤ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮਾਣ ਵਧਾਉਣ ਵਾਲੀਆਂ ਖਿਡਾਰਨਾਂ ਦੀ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਵਲੋਂ ਹੌਸਲਾ ਅਫਜਾਈ ਕੀਤੀ ਗਈ। ਸ : ਰਾਜਬਚਨ ਸਿੰਘ ਸੰਧੂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਸੋਨੇ ਦੇ ਤਗਮੇ ਜਿੱਤ ਕੇ ਆਈਆਂ ਖਿਡਾਰਨਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਧੀਆਂ ਨੇ ਸਾਡਾ ਮਾਣ ਵਧਾਇਆ ਹੈ ਤੇ ਇਸ ਖੇਤਰ ਵਿਚ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਸਭ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਚੰਗੀ ਪੜ੍ਹਾਈ ਦੇ ਨਾਲ - ਨਾਲ ਖੇਡਾਂ ਵੱਲ ਵੀ ਭੇਜਣ। ਹਰਮੀਤ ਕੌਰ 100 ਮੀਟਰ ਸੋਨ ਤਗਮਾ , ਖੁਸ਼ਬੂ 400 ਮੀਟਰ ' ਚ ਸੋਨਾ ਤਗਮਾ , ਨਵਜੋਤ ਕੌਰ 1500 ਮੀਟਰ ' ਚ ਸੋਨ ਤਗਮਾ , ਸੋਨੀਆ ਨੇ ਸ਼ਾਟਪੁੱਟ ' ਚ ਸੋਨ ਤਗਮਾ , ਰਸ਼ਨਦੀਪ ਕੌਰ 800 ਮੀਟਰ , ਕੋਮਲਜੀਤ ਕੌਰ 100 ਮੀਟਰ ' ਚ ਸੋਨ ਤਗਮੇ ਜਿੱਤੇ । ਇਸ ਮੌਕੇ ਕੋਚ ਗੁਰਪ੍ਰੀਤ ਸਿੰਘ , ਮਲਕੀਤ ਸਿੰਘ , ਭੋਲ ਸਿੰਘ , ਪ੍ਰਵੀਨ ਕੁਮਾਰ , ਬੂਟਾ ਢਿੱਲੋਂ ਆਦਿ ਹਾਜ਼ਰ ਸਨ।