ਉਪ-ਮੰਡਲ ਮਲੋਟ ਵਿੱਚ ਬਣੇ ਬਾਥਰੂਮ ਦੀ ਸਫਾਈ ਨਾ ਹੋਣ ਕਾਰਨ ਹਾਲਤ ਹੋਈ ਬਦਤਰ
ਮਲੋਟ:- ਸਬ-ਡਿਵੀਜ਼ਨ ਮਲੋਟ ਦੇ ਉਪ-ਮੰਡਲ ਮੈਜਿਸਟਰੇਟ ਦੇ ਦਫਤਰ ਵਿੱਚ ਬਣੇ ਸੇਵਾ ਕੇਂਦਰ ਅਤੇ ਕਿਰਤ ਵਿਭਾਗ ਦੇ ਦਫਤਰ ਨੂੰ ਲੈ ਕੇ ਆਪਣੇ ਜਰੂਰੀ ਕੰਮਾਂ ਲਈ ਜਾਂ ਦਸਤਾਵੇਜ਼ ਤਿਆਰ ਕਰਵਾਉਣ ਦੇ ਲਈ ਰੋਜ਼ਾਨਾ ਵਾਂਗ ਆਮ ਪਬਲਿਕ ਅਤੇ ਖਾਸਕਰ ਔਰਤਾਂ ਨੂੰ ਉਪ-ਮੰਡਲ ਦਫਤਰ ਵਿੱਚ ਆਉਣਾ ਪੈਂਦਾ ਹੈ। ਜਿਸ ਦੌਰਾਨ ਔਰਤਾਂ ਨੂੰ ਬਾਥਰੂਮ ਸੰਬੰਧੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਤਹਿਸੀਲ ਕੰਪਲੈਕਸ ਮਲੋਟ ਅੰਦਰ ਔਰਤਾਂ ਲਈ ਇੱਕ ਹੀ ਬਾਥਰੂਮ ਹੈ।
ਨਵੇਂ ਬਣੇ ਇਸ ਬਾਥਰੂਮ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਸਾਫ਼-ਸਫਾਈ ਨਾ ਹੋਣ ਕਰਕੇ ਬਾਥਰੂਮ ਵਿੱਚ ਬਹੁਤ ਜਿਆਦਾ ਗੰਦਗੀ ਭਰੀ ਹੋਈ ਹੈ ਅਤੇ ਜਿਸਦੀ ਹਾਲਤ ਬਦਤਰ ਹੋਈ ਪਈ ਹੈ। ਇਹ ਮਸਲਾ ਹਲਕਾ ਮਲੋਟ ਤੋਂ ਵਿਧਾਇਕਾ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ, ਪਰ ਇਸ ਵੱਲ ਹਾਲੇ ਤੱਕ ਧਿਆਨ ਨਹੀਂ ਦਿੱਤਾ ਗਿਆ। ਜਿਸਤੋਂ ਬਾਅਦ ਇਹ ਮਸਲਾ ਆਪ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਗਦੇਵ ਬਾਂਮ ਦੇ ਧਿਆਨ ਵਿੱਚ ਲਿਆਂਦਾ ਗਿਆ, ਪ੍ਰੰਤੂ ਮਸਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਸਾਫ਼-ਸਫਾਈ ਨਹੀਂ ਕਰਵਾਈ ਗਈ। Author: Malout Live