ਕਾਂਗਰਸ ਪਾਰਟੀ ਦੁਆਰਾ ਮਲੋਟ ਵਿੱਚ ਕੱਢਿਆ ਗਿਆ ਪੈਦਲ ਰੋਡ ਸ਼ੋਅ
ਮਲੋਟ:- ਅੱਜ ਚੋਣਾਂ ਦੇ ਪ੍ਰਚਾਰ ਦਾ ਅਖੀਰਲਾ ਦਿਨ ਹੋਣ ਕਾਰਨ ਕਾਂਗਰਸ ਪਾਰਟੀ ਨੇ ਪੈਦਲ ਰੋਡ ਸ਼ੋਅ ਕੀਤਾ। ਜਿਸ ਵਿੱਚ ਮਲੋਟ ਹਲਕੇ ਦੇ ਸਾਰੇ ਪਿੰਡਾਂ ਤੋਂ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਭਾਰੀ ਇਕੱਠ ਹੋਇਆ। ਇਹ ਰੋਡ ਸ਼ੋਅ ਦਵਿੰਦਰਾ ਰੋਡ ਵਿੱਚੋਂ ਦੀ ਹੁੰਦਾ ਹੋਇਆ ਸਰਕਾਰੀ ਹਸਪਤਾਲ ਦੇ ਕੋਲ ਦੀ ਉਸ ਤੋਂ ਬਾਅਦ ਮੇਨ ਬਾਜ਼ਾਰ, ਸੁਪਰ ਬਾਜ਼ਾਰ ਤੇ ਕੋਰਟ ਰੋਡ ਤੋਂ ਹੁੰਦਾ ਹੋਇਆ ਫਿਰ ਕਾਂਗਰਸ ਪਾਰਟੀ ਦੇ ਦਫਤਰ ਕੋਲ ਸਮਾਪਤ ਹੋਇਆ। ਇਸ ਮੌਕੇ ਭੁਪਿੰਦਰ ਸਿੰਘ ਰਾਮਨਗਰ, ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਸ਼ੁੱਭਦੀਪ ਸਿੰਘ ਬਿੱਟੂ ਨਗਰ ਕੌਂਸਲ ਪ੍ਰਧਾਨ, ਸਤੀਸ਼ ਗਰੋਵਰ, ਬੋਹੜ ਸਿੰਘ ਰੁਪਾਣਾ, ਲੁੱਗੀ ਭੰਗਚੜ੍ਹੀ, ਗੁਰਦੀਪ ਸਿੰਘ ਸੰਧੂ ਪਿੰਡ ਲੱਕੜਵਾਲਾ, ਜਗਰੂਪ ਸਿੰਘ ਭਲੇਰੀਆ ਤੋਂ ਇਲਾਵਾ ਹੋਰ ਦਿੱਗਜ ਹਸਤੀਆਂ ਇਸ ਰੋਡ ਸ਼ੋਅ ਵਿੱਚ ਸ਼ਾਮਿਲ ਸਨ। ਇਸ ਮੌਕੇ ਰੁਪਿੰਦਰ ਕੌਰ ਰੂਬੀ ਨੇ ਸਾਰੇ ਹਲਕੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਚਰਨਜੀਤ ਸਿੰਘ ਚੰਨੀ ਦੀ ਬਣਨ ਜਾ ਰਹੀ ਹੈ ਅਤੇ ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਡੀ ਹਰ ਹਾਲਤ ਵਿੱਚ ਚੌਵੀ ਘੰਟੇ ਸੇਵਾ ਵਿੱਚ ਹਾਜਿਰ ਰਹਾਂਗੀ।