ਗਿੱਦੜ੍ਹਬਾਹਾ ਵਿੱਚ ਨਾਜਾਇਜ਼ ਕਬਜ਼ਿਆਂ ਤੇ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਗਿੱਦੜ੍ਹਬਾਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੀਲੀ ਪੱਟੀ ਲਗਾਉਣ ਦਾ ਕੰਮ ਸ਼ੁਰੂ
ਮਲੋਟ (ਗਿੱਦੜਬਾਹਾ): ਗਿੱਦੜ੍ਹਬਾਹਾ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੇ ਨਾਜਾਇਜ਼ ਕਬਜ਼ਿਆਂ ਤੇ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਗਿੱਦੜ੍ਹਬਾਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਪੀਲੀ ਪੱਟੀ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਸ਼ਹਿਰ ਵਿੱਚ ਪੀਲੀ ਪੱਟੀ ਲਗਾਉਣ ਦੀ ਸ਼ੁਰੂਆਤ ਸਥਾਨਕ ਲੰਬੀ ਫਾਟਕ ਨਜ਼ਦੀਕ ਸਥਿਤ ਸਬਜ਼ੀ ਮੰਡੀ ਤੋਂ ਡੀ.ਐੱਸ.ਪੀ (ਐੱਚ) ਅਵਤਾਰ ਸਿੰਘ ਰਾਜਪਾਲ ਅਤੇ ਗਿੱਦੜ੍ਹਬਾਹਾ ਦੇ ਡੀ.ਐੱਸ.ਪੀ ਜਸਵੀਰ ਸਿੰਘ ਪੰਨੂੰ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਡੀ.ਐੱਸ ਪੀ ਜਸਵੀਰ ਸਿੰਘ ਪੰਨੂੰ ਨੇ ਕਿਹਾ ਕਿ ਜਲਦੀ ਹੀ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚ ਪੀਲੀ ਪੱਟੀ ਲਗਾ ਦਿੱਤੀ ਜਾਵੇਗੀ ਅਤੇ ਹੁਣ ਕੋਈ ਵੀ ਵਿਅਕਤੀ ਇਸ ਪੀਲੀ ਪੱਟੀ ਤੋਂ ਬਾਹਰ ਨਾ ਤਾਂ ਆਪਣਾ ਵਾਹਨ ਪਾਰਕ ਕਰ ਸਕਦਾ ਹੈ ਅਤੇ ਨਾ ਕੋਈ ਦੁਕਾਨਦਾਰ ਆਪਣਾ ਸਾਮਾਨ ਇਸ ਪੱਟੀ ਤੋਂ ਬਾਹਰ ਰੱਖੇਗਾ। ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ ਤੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਵਲੋਂ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ, ਉਨ੍ਹਾਂ ਨੂੰ ਇਨ੍ਹਾਂ ਕੈਮਰਿਆਂ ਦੀ ਸਰਵਿਸ ਤੇ ਇਨ੍ਹਾਂ ਦੀ ਸਫ਼ਾਈ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਲੋੜ ਪੈਣ 'ਤੇ ਇਨ੍ਹਾਂ ਕੈਮਰਿਆਂ ਦੀ ਮੱਦਦ ਲਈ ਜਾ ਸਕੇ। ਇਸ ਮੌਕੇ ਹਰਭਗਵਾਨ ਸਿੰਘ ਮਾਨ, ਜਗਸੀਰ ਪੁਰੀ, ਹਜ਼ੂਰ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ। Author: Malout Live