ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਸ਼ਡਿਊਲਡ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 4 ਸਤੰਬਰ ਤੋਂ 27 ਸਤੰਬਰ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਵੇਰੇ 11:00 ਵਜੇ ਤੋਂ ਦੁਪਹਿਰ ਤੱਕ ਪ੍ਰੋਗਰਾਮ ਦਾ ਸ਼ਡਿਊਲਡ ਉਲੀਕਿਆ ਗਿਆ। ਜਾਰੀ ਕੀਤੇ ਸ਼ਡਿਊਲਡ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਖੁੱਦ 5 ਸਤੰਬਰ ਨੂੰ ਸ਼ਹਿਰੀ ਖੇਤਰ ਗਿੱਦੜਬਾਹਾ, 12 ਸਤੰਬਰ ਨੂੰ ਸ਼ਹਿਰੀ ਖੇਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ, 19 ਸਤੰਬਰ ਨੂੰ ਸ਼ਹਿਰ ਖੇਤਰ ਮਲੋਟ ਅਤੇ 26 ਸਤੰਬਰ ਨੂੰ ਬਰੀਵਾਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸੇ ਲੜੀ ਤਹਿਤ ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ 4 ਸਤੰਬਰ ਨੂੰ ਭੂੰਦੜ ਵਿਖੇ ਲੁੰਡੇਵਾਲਾ, ਥਰਾਜਵਾਲਾ,15 ਸਤੰਬਰ ਨੂੰ ਕੋਠੇ ਚੀਦਿਆਂਵਾਲਾ ਵਿਖੇ ਕੋਠੇ ਹਜ਼ੂਰੇਵਾਲਾ, ਕੋਠੇ ਢਾਬਾ ਵਾਲੇ, 22 ਸਤੰਬਰ ਨੂੰ ਕੋਟਭਾਈ ਦੇ ਕੋਠੇ ਹਿੰਮਤਪੁਰਾ ਅਤੇ ਕੋਠੇ ਦਸ਼ਮੇਸ਼ ਨਗਰ ਅਤੇ 27 ਸਤੰਬਰ ਨੂੰ ਦੌਲਾ ਵਿਖੇ ਪਿੰਡ ਭਾਰੂ, ਪਿਉਰੀ ਅਤੇ ਮਧੀਰ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ। ਐੱਸ.ਡੀ.ਐੱਮ ਮਲੋਟ ਵੱਲੋਂ 11 ਸਤੰਬਰ ਨੂੰ ਦਾਨੇਵਾਲਾ ਵਿਖੇ ਕਿੰਗਰਾ,
ਘੁਮਿਆਰ ਖੇੜਾ ਅਤੇ ਰੱਥੜੀਆਂ, 18 ਸਤੰਬਰ ਨੂੰ ਗੋਨਿਆਣਾ ਵਿਖੇ ਰਹੂੜਿਆਂਵਾਲੀ ਅਤੇ ਧਿਗਾਣਾ, ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ 14 ਸਤੰਬਰ ਨੂੰ ਪਿੰਡ ਅਟਾਰੀ ਵਿਖੇ ਪਿੰਡ ਚੱਕ ਬਧਾਈ ਅਤੇ ਅਕਾਲੜ੍ਹ, 21 ਸਤੰਬਰ ਨੂੰ ਪਿੰਡ ਮੌੜ ਵਿਖੇ ਰਾਮਗੜ੍ਹ ਚੂੰਘਾਂ ਅਤੇ ਬੱਲਮਗੜ੍ਹ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਜਿਲ੍ਹਾ ਮਾਲ ਅਫਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ 6 ਸਤੰਬਰ ਨੂੰ ਭੁਲੇਰੀਆ ਵਿਖੇ ਪਿੰਡ ਸ਼ੇਰਗੜ੍ਹ, ਖਾਨੇ ਕੀ ਢਾਬ, 13 ਸਤੰਬਰ ਨੂੰ ਸਾਉਂਕੇ ਵਿਖੇ ਰਾਮ ਨਗਰ-ਝੋਰੜ, 20 ਸਤੰਬਰ ਨੂੰ ਲੱਖੇਵਾਲੀ ਵਿਖੇ ਚੱਕ ਮਦਰੱਸਾ, ਨੰਦਗੜ੍ਹ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ। ਡੀ.ਡੀ.ਪੀ.ਓ ਵੱਲੋਂ 8 ਸਤੰਬਰ ਨੂੰ ਖਿੜਕੀਆਂਵਾਲਾ ਵਿਖੇ ਆਸਾ ਬੁੱਟਰ, ਸੂਰੇਵਾਲਾ ਅਤੇ ਵਾੜਾ ਕਿਸ਼ਨਪੁਰਾ ਅਤੇ 25 ਸਤੰਬਰ ਨੂੰ ਜੰਡਵਾਲਾ ਵਿਖੇ ਮੱਲਵਾਲਾ, ਕਟੋਰੇਵਾਲਾ ਅਤੇ ਸ਼ੇਖੂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਸਮੈਂਟ ਕਰਵਾਈ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ। Author: Malout Live