ਗਰੀਬ ਔਰਤ ਨੂੰ ਪੀ.ਐੱਲ.ਵੀ ਰਜਨੀਸ਼ ਕੁਮਾਰ ਦੁਆਰਾ ਦੁਆਈ ਗਈ 2 ਲੱਖ ਰੁਪਏ ਦੀ ਮੁਆਵਜਾ ਰਾਸ਼ੀ
ਮਲੋਟ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੇ ਸਕੱਤਰ ਮੈਡਮ ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਅਤੇ ਪੀ.ਐੱਲ.ਵੀ ਰਜਨੀਸ਼ ਕੁਮਾਰ ਫਰੰਟ ਆਫਿਸ ਮਲੋਟ ਦੀ ਮਿਹਨਤ ਸਦਕਾ ਇੱਕ ਗਰੀਬ ਪਰਿਵਾਰ ਨੂੰ 2 ਲੱਖ ਰੁਪਏ ਦੀ ਅਪਰਾਧ ਪੀੜਿਤ ਮੁਆਵਜਾ ਸਕੀਮ ਤਹਿਤ ਰਾਸ਼ੀ ਜਾਰੀ ਕੀਤੀ ਗਈ। ਥਾਣਾ ਸਿਟੀ ਮਲੋਟ ਦੁਆਰਾ ਐੱਫ਼.ਆਰ.ਆਈ ਨੰਬਰ 169/2021 ਦਰਜ ਕੀਤੀ ਗਈ ਸੀ ਕਿ ਪਿੰਡ ਅਬੁਲਖੁਰਾਣਾ ਵਿਖੇ ਇੱਕ ਐਕਸੀਡੈਂਟ ਦੁਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਜਿਸ ਦੌਰਾਨ ਪੀ.ਐੱਲ.ਵੀ ਰਜਨੀਸ਼ ਕੁਮਾਰ ਨੇ
ਇਸ ਪਰਿਵਾਰ ਦਾ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਇਹ ਪਰਿਵਾਰ ਬਹੁਤ ਗਰੀਬ ਸੀ ਸਿਰਫ ਘਰ ਵਿੱਚ ਕਮਾਉਣ ਵਾਲਾ ਸਿਰਫ ਬੁੱਧ ਰਾਮ ਹੀ ਸੀ ਜਿਸਦੀ ਮੌਤ ਹੋ ਗਈ ਸੀ ਤੇ ਓਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਤਾਂ ਉਸ ਪਰਿਵਾਰ ਦੀ ਸਾਰੀ ਕਾਗਜ਼ੀ ਕਾਰਵਾਈ ਕਰਵਾਉਂਦੇ ਹੋਏ ਪੀ.ਐੱਲ.ਵੀ ਰਜਨੀਸ਼ ਕੁਮਾਰ ਨੇ ਖੁੱਦ ਮਿਹਨਤ ਕਰਕੇ ਇਸ ਪਰਿਵਾਰ ਨੂੰ 2 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਜਾਰੀ ਕਰਵਾਈ। ਪਰਿਵਾਰ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਸ਼੍ਰੀਮਤੀ ਹਰਪ੍ਰੀਤ ਕੌਰ, ਸੀਨੀਅਰ ਅਸਿਸਟੈਂਟ ਸ਼੍ਰੀ ਜੀਵਨ ਕੁਮਾਰ, ਸਟੈਨੋ ਸ਼੍ਰੀ ਪਵਨ ਕੁਮਾਰ ਅਤੇ ਪੀ.ਐੱਲ.ਵੀ ਸ਼੍ਰੀ ਰਜਨੀਸ਼ ਕੁਮਾਰ ਦਾ ਧੰਨਵਾਦ ਕੀਤਾ। Author: Malout Live