ਸ. ਸ. ਹਾਈ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ RAA ਅਧੀਨ ਬਲਾਕ ਪੱਧਰੀ ਵਿਗਿਆਨ ਮੇਲੇ 'ਚ ਕੀਤਾ ਪਹਿਲਾ ਸਥਾਨ ਹਾਸਿਲ
ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੰਡੀ ਕਿੱਲਿਆਂਵਾਲੀ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਸਾਇੰਸ ਬੀ.ਐੱਮ ਸ਼੍ਰੀ ਯਾਦਬਿੰਦਰ ਸਿੰਘ ਦੀ ਅਗਵਾਈ ਅਧੀਨ ਹੋਏ ਬਲਾਕ ਪੱਧਰ ਦੇ 'ਵਿਗਿਆਨ ਮੇਲੇ' ਵਿੱਚ ਸਰਕਾਰੀ ਸਮਾਰਟ ਹਾਈ ਸਕੂਲ ਪਿੰਡ ਦਿਉਣ ਖੇੜਾ ਦੇ ਵਿਦਿਆਰਥੀ ਤਰੁਣ ਅਤੇ ਲਵਪ੍ਰੀਤ
(ਜਮਾਤ ਸੱਤਵੀਂ) ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਹੈੱਡ ਮਿਸ. ਰਾਜ ਕੁਮਾਰੀ ਵੱਲੋਂ ਗਾਈਡ ਅਧਿਆਪਕ ਸ. ਅਮਰਜੀਤ ਸਿੰਘ ਨੂੰ ਵਧਾਈ ਦਿੰਦਿਆ ਹੋਇਆ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ ਗਿਆ। Author: Malout Live