ਨਗਰ ਪਾਲਿਕਾ ਦੀ ਨਵੀਂ ਵਾਰਡਬੰਦੀ ਤੇ 18 ਫਰਵਰੀ ਤੱਕ ਸਟੇਅ
ਪੰਜਾਬ ਅੰਦਰ ਨਗਰ ਪਾਲਿਕਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਸਰਕਾਰ ਵੱਲੋਂ ਕੀਤੀ ਨਵੀਂ ਵਾਰਡਬੰਦੀ ਨੂੰ ਲੈ ਕੇ ਰਾਜ ਦੀਆਂ ਮੁੱਖ ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਸ਼ਹਿਰਾਂ ਤੋਂ ਆਗੂਆਂ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ। ਅਦਾਲਤ ਵੱਲੋਂ ਇਸ ਸੰਬੰਧੀ ਅੱਜ ਸੁਣਵਾਈ ਤੋਂ ਬਾਅਦ ਅਗਲੀ ਤਾਰੀਖ 18 ਫਰਵਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆਂ ਕੇ ਅਦਾਲਤ ਨੇ ਸਰਕਾਰੀ ਫ਼ੈਸਲੇ ਤੇ 18 ਫਰਵਰੀ ਤੱਕ ਸਟੇਅ ਵੀ ਜਾਰੀ ਕੀਤਾ ਹੈ।
ਮਲੋਟ : ਪੰਜਾਬ ਅੰਦਰ ਨਗਰ ਪਾਲਿਕਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਸਰਕਾਰ ਵੱਲੋਂ ਕੀਤੀ ਨਵੀਂ ਵਾਰਡਬੰਦੀ ਨੂੰ ਲੈ ਕੇ ਰਾਜ ਦੀਆਂ ਮੁੱਖ ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਸ਼ਹਿਰਾਂ ਤੋਂ ਆਗੂਆਂ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ।
ਵਿਰੋਧੀ ਧਿਰਾਂ ਵੱਲੋਂ ਹਾਈਕੋਰਟ ਪਾਸ ਇਸ ਵਾਰਡਬੰਦੀ ਨੂੰ ਬੇਲੋੜਾ ਦੱਸਦਿਆਂ ਸਿਆਸੀ ਦਖ਼ਲ ਦੇ ਅਧਾਰ ਤੇ ਵਾਰਡਾਂ ਦੀ ਤੋੜ ਭੰਨ ਦਾ ਦੋਸ਼ ਲਗਾਇਆ ਸੀ। ਅਦਾਲਤ ਵੱਲੋਂ ਇਸ ਸੰਬੰਧੀ ਅੱਜ ਸੁਣਵਾਈ ਤੋਂ ਬਾਅਦ ਅਗਲੀ ਤਾਰੀਖ 18 ਫਰਵਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆਂ ਕੇ ਅਦਾਲਤ ਨੇ ਸਰਕਾਰੀ ਫ਼ੈਸਲੇ ਤੇ 18 ਫਰਵਰੀ ਤੱਕ ਸਟੇਅ ਵੀ ਜਾਰੀ ਕੀਤਾ ਹੈ।
Author : Malout Live



