ਜਿੰਦਗੀਆਂ ਬਚਾਉਣ ਲਈ ਰਕਤਦਾਨ ਕਰੋ- ਲਾਡੀ ਮਲੋਟ ਵੱਲੋਂ 46ਵੀਂ ਵਾਰੀ ਖੂਨਦਾਨ ਨਾਲ ਪੇਸ਼ ਕੀਤੀ ਸਮਾਜ ਸੇਵਾ ਦੀ ਮਿਸਾਲ

ਮਲੋਟ ਵਿਖੇ ਬਠਿੰਡਾ ਥੈਲੇਸੀਮੀਆ ਵੈੱਲਫੇਅਰ ਸੋਸਾਇਟੀ ਵੱਲੋਂ ਪਹਿਲੇ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਭਾਜਪਾ ਆਗੂ ਅਤੇ ਸਮਾਜ ਸੇਵਕ ਲਾਡੀ ਮਲੋਟ ਨੇ ਆਪਣੇ ਜੀਵਨ ਦਾ 46ਵਾਂ ਖੂਨਦਾਨ ਕਰਕੇ ਰਕਤਦਾਨ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ। ਲਾਡੀ ਮਲੋਟ ਨੇ ਕੈਂਪ ਦੀ ਸਫ਼ਲਤਾ ਲਈ ਸਾਰੇ ਸਹਿਯੋਗੀਆਂ, ਖੂਨਦਾਨੀਆਂ ਅਤੇ ਨਾਗਰਿਕਾਂ ਦਾ ਹਿਰਦੇ ਤੋਂ ਧੰਨਵਾਦ ਕੀਤਾ।

ਮਲੋਟ : ਬੀਤੇ ਦਿਨ ਸੰਤੋਸ਼ੀ ਮਾਤਾ ਸ਼੍ਰੀ ਸਾਲਾਸਰ ਧਾਮ, ਸ਼੍ਰੀ ਕ੍ਰਿਸ਼ਨਾ ਨਗਰ ਮਲੋਟ ਵਿਖੇ ਬਠਿੰਡਾ ਥੈਲੇਸੀਮੀਆ ਵੈੱਲਫੇਅਰ ਸੋਸਾਇਟੀ ਵੱਲੋਂ ਪਹਿਲੇ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਭਾਜਪਾ ਆਗੂ ਅਤੇ ਸਮਾਜ ਸੇਵਕ ਲਾਡੀ ਮਲੋਟ ਨੇ ਆਪਣੇ ਜੀਵਨ ਦਾ 46ਵਾਂ ਖੂਨਦਾਨ ਕਰਕੇ ਰਕਤਦਾਨ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ। ਲਾਡੀ ਮਲੋਟ ਨੇ ਇਸ ਮੌਕੇ ਕਿਹਾ ਕਿ ਖੂਨਦਾਨ ਇੱਕ ਸੱਚਾ ਮਹਾਂਦਾਨ ਹੈ। ਹਰ ਸਿਹਤਮੰਦ ਨਾਗਰਿਕ ਦਾ ਪਰਮ ਧਰਮ ਬਣਦਾ ਹੈ ਕਿ ਉਹ ਖੂਨਦਾਨ ਕਰੇ, ਖੂਨਦਾਨ ਤਿੰਨ ਮਹੀਨੇ ਦੇ ਅੰਤਰਾਲ 'ਚ ਮੁਮਕਿਨ ਹੈ। ਜੇਕਰ ਕੋਈ ਵਧੀਕ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਸਾਲ 'ਚ ਦੋ ਵਾਰੀ ਖੂਨਦਾਨ ਜ਼ਰੂਰ ਕਰੇ। ਇਹ ਨਾ ਸਿਰਫ਼ ਕਿਸੇ ਦੀ ਜ਼ਿੰਦਗੀ ਬਚਾਉਂਦਾ ਹੈ, ਸਗੋਂ ਖੂਨਦਾਨੀ ਦੀ ਆਪਣੀ ਸਿਹਤ ਤੇ ਮਨ ਦੀ ਤਾਜ਼ਗੀ ਲਈ ਵੀ ਫਾਇਦੇਮੰਦ ਹੈ।

ਇਸ ਕੈਂਪ ਵਿੱਚ ਸ਼ਹਿਰ ਦੀਆਂ ਮਸ਼ਹੂਰ ਸੰਸਥਾਂਵਾਂ ਜਨਰਲ ਮਰਚੈਂਟਸ, ਰੈਡੀਮੇਡ ਗਾਰਮੈਂਟਸ ਅਤੇ ਗੋਟਾ ਲੇਸ ਐਸੋਸੀਏਸ਼ਨ (ਸ਼੍ਰੀ ਪਾਲੀ ਮੱਕੜ), ਅਰਦਾਸ ਮੈਡੀਕੋਜ਼, ਮਿੰਟੂ ਲਾਈਟ ਐਂਡ ਸਾਊਂਡ, ਰਾਜੀਵ ਹਸਪਤਾਲ, ਤੋਤੀ ਭਾਈ ਮਟਰਾਂ ਵਾਲੇ, ਜੱਜ ਭਾਈ ਰਾਖੀ ਵਾਲੇ, ਸ਼੍ਰੀ ਸ਼ਿਆਮ ਪ੍ਰੇਮੀ ਮੰਡਲ, ਮਾਂ ਸੰਤੋਸ਼ੀ ਮੰਦਿਰ ਕਮੇਟੀ ਵੱਲੋਂ ਨਿਸ਼ਕਾਮ ਸਹਿਯੋਗ ਦਿੱਤਾ ਗਿਆ। ਲਾਡੀ ਮਲੋਟ ਨੇ ਕੈਂਪ ਦੀ ਸਫ਼ਲਤਾ ਲਈ ਸਾਰੇ ਸਹਿਯੋਗੀਆਂ, ਖੂਨਦਾਨੀਆਂ ਅਤੇ ਨਾਗਰਿਕਾਂ ਦਾ ਹਿਰਦੇ ਤੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਨਾਲ ਇਹ ਕੈਂਪ ਕਈ ਜਿੰਦਗੀਆਂ ਲਈ ਉਮੀਦ ਬਣਿਆ।

Author : Malout Live