ਨਗਰ ਕੌਂਸਲ ਮਲੋਟ ਵੱਲੋਂ ਵੱਖਰੇ ਤਰੀਕੇ ਨਾਲ ਮਨਾਇਆ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ
ਮਲੋਟ:- ਨਗਰ ਕੌਂਸਲ ਮਲੋਟ ਵੱਲੋਂ ਅੱਜ 2 ਅਕਤੂਬਰ 2021 ਨੂੰ ਸਫਾਈ ਦੇ ਪੂਜਾਰੀ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਨੂੰ ਮਨਾਉਣ ਲਈ ਅਤੇ “ਅਜਾਦੀ ਦਾ ਅਮ੍ਰਿਤ ਮਹਾਂਉਤਸਵ” ਦੇ ਥੀਮ “ਸਫ਼ਾਈ ਮਿੱਤਰਾਂ ਸਾਮਾਨ ਅਮ੍ਰਿਤ ਸਮਾਰੋਹ” ਐਡਵਰਡਗੰਜ ਗੈਸਟ ਹਾਊਸ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਚੀਫ ਗੈਸਟ ਸ਼ੁੱਭਦੀਪ ਸਿੰਘ (ਬਿੱਟੂ) ਪ੍ਰਧਾਨ ਨਗਰ ਕੌਂਸਲ ਮਲੋਟ, ਕਾਰਜ ਸਾਧਕ ਅਫਸਰ ਵਿਸ਼ਾਲਦੀਪ, ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ, ਵਾਇਸ ਪ੍ਰਧਾਨ ਵੀਰ ਰਾਜਪਾਲ, ਮਾਸਟਰ ਜਸਪਾਲ ਸਿੰਘ, ਐਡਵੋਕੈਟ ਜਸਪਾਲ ਅੋਲਖ, ਚੇਅਰਮੈਨ ਡੀ.ਏ.ਵੀ ਸੰਸਥਾ ਪ੍ਰਧਾਨ ਪ੍ਰਮੋਦ ਮਹਾਸ਼ਾ ਦੁਆਰਾ ਬਿਜਲੀ ਘਰ ਦੇ ਨੇੜੇ ਬਣਾਏ ਗਏ ਕੂੜੇ ਦੇ ਢੇਰ ਤੋਂ ਬਣੇ ਪਾਰਕ ਤੋਂ ਸਫਾਈ ਜਾਗਰੂਕਤਾ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਗਈ।
ਇਹ ਪ੍ਰੋਗਰਾਮ ਰਾਜ ਕੁਮਾਰ ਸੈਨੀਟਰੀ ਇੰਸਪੈਕਟਰ ਨਗਰ ਕੌਸਲ, ਮਲੋਟ ਦੀ ਅਗਵਾਈ ਹੇਠ ਕੀਤਾ ਗਿਆ। ਇਸ ਵਿੱਚ ਸਮੂਹ ਮਲੋਟ ਦੀਆਂ ਰਾਜਨੀਤਿਕ, ਸਮਾਜਿਕ, ਕਾਰੋਬਾਰੀ, ਯੂਨੀਅਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਜਾਗਰੂਕਤਾਂ ਪੈਦਲ ਯਾਤਰਾ ਦਾ ਇਕੱਠ ਐਡਵਰਡਗੰਜ ਗੈਸਟ ਹਾਊਸ ਸ਼ਹਿਰ ਦੀਆਂ ਗਲੀਆਂ ਵਿੱਚ ਹੋ ਕੇ ਪਹੁੰਚੇ। ਇਸ ਤੋਂ ਬਾਅਦ ਐਡਵਰਡਗੰਜ ਗੈਸਟ ਵਿੱਚ “ਸਵੱਛਤਾ ਅਵਾਰਡ 2021-22” ਦੀ ਸ਼ੁਰੂਆਤ ਸਫਾਈ ਪ੍ਰਤੀ ਪ੍ਰਣ ਕਰਕੇ ਸ਼ੁਰੂ ਕੀਤੀ ਗਈ। ਇਸ ਅਵਾਰਡ ਵਿੱਚ ਨਗਰ ਕੌਸਲ,ਮਲੋਟ ਵੱਲੋਂ ਕਰਵਾਏ ਗਏ ਸਵੱਛਤਾ ਮੁਕਾਬਲੇ ਵਿੱਚ ਬੈਸਟ ਵਾਰਡ ਕਲਾਸ A ਵਿੱਚੋ ਵਾਰਡ ਨੰ-2, ਕਲਾਸ B ਵਿੱਚੋਂ ਵਾਰਡ ਨੰ-18, ਡੀ.ਏ.ਵੀ ਸਕੂਲ ਨੂੰ ਵੀਨਰ, ਚੰਦਰ ਮਾਡਲ ਸਕੂਲ ਨੂੰ ਰਨਰ ਅੱਪ, ਹਰਬੀਰ ਸਿੰਘ ਮੈਡੀਕਲ ਨੂੰ ਬੈਸਟ, ਮੱਲ੍ਹੀ ਹਸਪਤਾਲ ਨੂੰ ਬੈਸਟ, ਬੈਸਟ ਸੰਸਥਾ ਭੋਲੇ ਕੀ ਫੋਜ, ਸੋਸ਼ਲ ਵੈਲਫੇਅਰ ਵਰਕਰ ਐਸੋਸੀਏਸ਼ਨ, ਸ਼ਾਹ ਸਤਨਾਮ ਗਰੀਨ ਐੱਸ,ਬੈਸਟ ਸਟਰੀਟ ਵੈਂਡਰ ਰਾਮਪਾਲ, ਬੈਸਟ ਲਿਫਾਫਾ ਸੇਲਰ 27 ਬੈਸਟ ਹਾਊਸ ਹੋਲਡ, 20 ਸਫਾਈ ਮਿੱਤਰ, 11 ਬੈਸਟ ਸੂਪਰਵਾਇਜਰ, 20 ਸਕੂਲੀ ਬੱਚੀਆਂ ਨੂੰ ਬੈਸਟ ਬਰਤਨ ਭੰਡਾਰ ਰਵਿਦਾਸ ਮੰਦਿਰ ਘੋਸ਼ਿਤ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੋਰਾਨ ਸਫਾਈ ਪ੍ਰਬੰਧਾਂ ਅਧੀਨ ਵੈਸਟ-ਟੂ-ਕੰਪੋਸਟ, ਕੱਚਰਾ ਅਲੱਗ-2 ਕਰਨਾ, ਝੋਲਾ ਭੰਡਾਰ, ਖਾਦ ਭੰਡਾਰ, ਪੋਦਾ ਭੰਡਾਰ ਅਤੇ ਡੇਂਗੂ ਲਾਰਵੇ ਬਾਰੇ ਪ੍ਰਦਰਸ਼ਨੀ ਲਗਾਈ ਗਈ । ਜਿਸ ਵਿੱਚ ਲੋਕਾਂ ਨੇ ਬਹੁਤ ਉਤਸ਼ਾਹ ਦਿਖਾਇਆ। ਇਸ ਦੋਰਾਨ ਸ਼ੁੱਭਦੀਪ ਸਿੰਘ ਬਿੱਟੂ ਪ੍ਰਧਾਨ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਕੱਲਾ ਵਿਅਕਤੀ ਕੁੱਝ ਨਹੀ ਕਰ ਸਕਦਾ, ਇਹ ਸੱਭ ਤਾਂ ਹੀ ਸੰਭਵ ਜੇਕਰ ਤੁਸੀ ਸਾਰੇ ਮਿਲਕੇ ਸਾਥ ਦੇਵੋਗੇ। ਮਲੋਟ ਨੂੰ ਹੋਰ ਸਾਫ ਤੇ ਸੁੰਦਰ ਬਣਾਉਣ ਲਈ ਆਉਣ ਵਾਲੇ ਸਮੇਂ ਦੌਰਾਨ ਬਹੁਤ ਸਾਰੇ ਉਪਰਾਲੇ ਕੀਤੇ ਜਾਣਗੇ ਜਿਵੇਂ ਕਿ ਸਫਾਈ ਦੇ ਪ੍ਰਬੰਧਾਂ ਨੂੰ ਹੋਰ ਮਜਬੂਤ ਕਰਨ, ਹੋਰ ਸਫਾਈ ਕਰਮਚਾਰੀ ਭਰਤੀ ਕੀਤੀ ਜਾਵੇਗੀ ਅਤੇ ਸਵੀਪਿੰਗ ਮਸ਼ੀਨ ਦੀ ਖਰੀਦ ਕੀਤੀ ਜਾਵੇਗੀ। ਇਸ ਤਰ੍ਹਾਂ ਹੋਰ ਬਹੁਤ ਸਾਰੇ ਕੰਮ ਕੀਤੇ ਜਾਣਗੇ। ਇਸ ਦੌਰਾਨ ਸਾਰੇ ਵਾਰਡਾਂ ਤੋਂ ਐਮ.ਸੀ ਸਾਹਿਬਾਨ, ਸਕੂਲ ਸੰਸਥਾਂ, ਸਫਾਈ ਕਰਮਚਾਰੀ, ਵਪਾਰੀ, ਰਾਜਨੀਤਿਕ ਧਾਰਮਿਕ ਸੰਸਥਾਵਾਂ ਨੇ ਭਾਗ ਲਿਆ।