ਬਾਬਾ ਖੇਤਰਪਾਲ ਸੋਸਾਇਟੀ ਅਤੇ ਦਿੱਲੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਲਗਾਇਆ ਗਿਆ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਮੁਫਤ ਚੈੱਕਅੱਪ ਕੈਂਪ
ਬੀਤੇ ਦਿਨੀਂ ਬਾਬਾ ਖੇਤਰਪਾਲ ਸੋਸਾਇਟੀ ਅਤੇ ਦਿਲੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਮੁਫਤ ਚੈੱਕਅੱਪ ਕੈਂਪ ਜੋੜਾ ਜੰਡ, ਬਿਜਲੀ ਘਰ, ਜੀ.ਟੀ.ਰੋਡ, ਮਲੋਟ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਕਰੀਬ 50 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।
ਮਲੋਟ : ਬੀਤੇ ਦਿਨੀਂ ਬਾਬਾ ਖੇਤਰਪਾਲ ਸੋਸਾਇਟੀ ਅਤੇ ਦਿਲੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਮੁਫਤ ਚੈੱਕਅੱਪ ਕੈਂਪ ਜੋੜਾ ਜੰਡ, ਬਿਜਲੀ ਘਰ, ਜੀ.ਟੀ.ਰੋਡ, ਮਲੋਟ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਦਿੱਲੀ ਹਸਪਤਾਲ ਤੋਂ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਡਾ. ਦਿਕਸ਼ਿਤ ਬਾਂਸਲ ਨੇ ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਕੈਂਪ ਵਿੱਚ ਕਰੀਬ 50 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।
ਕੈਂਪ ਵਿੱਚ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਦੌਰਾਨ ਅਜੇ ਕੁਮਾਰ ਸੁਖੀਜਾ ਪ੍ਰਧਾਨ ਜੈ ਬਾਬਾ ਖੇਤਰਪਾਲ ਸੋਸਾਇਟੀ, ਵਾਈਸ ਪ੍ਰਧਾਨ ਰਾਜ ਕੁਮਾਰ ਧੂੜੀਆ, ਨਵੀਨ ਕੁਮਾਰ ਕੈਸ਼ੀਅਰ, ਵਿਜੇ ਕੁਮਾਰ ਚਲਾਨਾ ਸੈਕੇਟਰੀ, ਗੋਰਾ ਚਲਾਨਾ, ਬਿੱਟੂ ਬਾਘਲਾ, ਅੰਕਸ਼ੂ ਬਾਂਸਲ ਆਦਿ ਮੈਂਬਰ ਸਹਿਬਾਨ ਹਾਜ਼ਿਰ ਸਨ।
Author : Malout Live