ਮਿਮਿਟ ਕਾਲਜ ਦੇ ਵਿਦਿਆਰਥੀਆਂ ਨੂੰ ਚੰਗੀਆਂ ਕੰਪਨੀਆਂ 'ਚ ਨੌਕਰੀ ਲਈ ਚੋਣ
ਮਲੋਟ:- ਮਿਮਿਟ ਕਾਲਜ ਮਲੋਟ ਵਲੋੋਂ ਮਈ/ਜੂਨ 2020 ਵਿਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਰਾਸ਼ਟਰੀ ਕੰਪਨੀਆਂ ਵਿਚ ਨੌਕਰੀਆਂ ਦਵਾਉਣ ਲਈ 4 ਅਤੇ 5 ਮਾਰਚ 2020 ਨੂੰ ਪਲੇਸਮੈਂਟ ਡਰਾਇਵ ਕਰਵਾਈ ਗਈ । ਇਸ ਮੌਕੇ ਪਲੇਸਮੈਂਟ ਅਧਿਕਾਰੀ ਡਾ: ਵਿਜੈ ਸਮਿਆਲ ਨੇ ਦੱਸਿਆ ਕਿ ਸੰਸਥਾ ਵਿਚ ਆਈਆਂ ਕੰਪਨੀਆਂ ਨੇ ਜਿੱਥੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ, ਉੱਥੇ ਹੀ ਸਮੁੱਚੀ ਮੈਨੇਜਮੈਂਟ ਸਟਾਫ਼ ਅਤੇ ਇਨਫਰਾਸਟ੍ਰਕਚਰ ਦੀ ਸ਼ਲਾਘਾ ਕੀਤੀ। ਮੈਟਲ ਸਾਇਨ ਇੰਡਸਟਰੀ, ਮੋਹਾਲੀ ਅਤੇ ਸੋੋਲੀਟੇਅਰ ਇਨਫੋੋਸਿਸ, ਮੋਹਾਲੀ, ਸੌਫਟਵਿਜ਼ ਵਲੋਂ ਕਰਵਾਈ ਗਈ ਪਲੇਸਮੈਂਟ ਡਰਾਇਵ ਵਿਚ ਸੀ.ਐੱਸ.ਈ., ਆਈ.ਟੀ. ਅਤੇ ਮਕੈਨੀਕਲ ਦੇ ਅਖੀਰਲੇ ਸਾਲ ਦੇ ਕੁੱਲ 106 ਵਿਦਿਆਰਥੀਆਂ ਨੇ ਹਿੱਸਾ ਲਿਆ । ਕੰਪਨੀਆਂ ਵਲੋਂ ਐਪਟਿਚਿਊਡ ਟੈੱਸਟ, ਮਸ਼ੀਨ ਟੈੱਸਟ ਅਤੇ ਵੱਖ-ਵੱਖ ਪਹਿਲੂਆਂ ਤੋਂ ਪਰਖਦੇ ਹੋਏ ਇੰਟਰਵਿਊ ਉਪਰੰਤ ਮਕੈਨੀਕਲ ਦੇ 5 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਬਤੌਰ ਕੁਆਲਿਟੀ ਇੰਜੀਨੀਅਰ ਅਤੇ ਸੀ.ਐੱਸ.ਈ./ਆਈ.ਟੀ. ਦੇ 11 ਵਿਦਿਆਰਥੀਆਂ ਦੀ ਚੋਣ ਬਤੌਰ ਵੈਬ ਡਿਵੈਲਪਰ/ਵੈਬ ਡਿਜਾਇਨਿੰਗ ਕੀਤੀ ਗਈ। ਇਸ ਤੋਂ ਇਲਾਵਾ ਸੌਫਟਵਿਜ ਬਠਿੰਡਾ ਵਲੋੋਂ ਐੱਮ.ਬੀ.ਏ. ਦੇ ਦੋ ਵਿਦਿਆਰਥੀਆਂ ਨੂੰ ਆਈ.ਬੀ.ਐੱਸ. ਅਕੈਡਮੀ ਬਠਿੰਡਾ ਲਈ ਬਤੌਰ ਫ਼ਰੰਟ ਐਡਿਮਿਨ ਦੀ ਪੋਸਟ ਲਈ ਸ਼ਾਰਟਲਿਸਟ ਕੀਤਾ ਗਿਆ।
ਮਿਮਿਟ ਕਾਲਜ ਦੇ ਡਾਇਰੈਕਟਰ ਡਾ: ਸੰਜੀਵ ਸ਼ਰਮਾ, ਡੀਨ ਅਕਾਦਮਿਕ ਡਾ: ਜੀਵਨ ਜੋਤੀ ਮੈਨੀ, ਡੀਨ ਵਿਦਿਆਰਥੀ ਮਾਮਲੇ ਡਾ: ਹਰਮਿੰਦਰ ਸਿੰਘ ਬਿੰਦਰਾ, ਵਿਭਾਗਾਂ ਦੇ ਮੁਖੀਆਂ ਅਤੇ ਸਮੂਹ ਸਟਾਫ਼ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।ਇਸ ਮੌਕੇ ਸੰਸਥਾ ਵਲੋਂ ਜਿੱਥੇ ਕੰਪਨੀ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ, ਉੱਥੇ ਹੀ ਸਮੂਹ ਮੈਨੇਜਮੈਂਟ ਵਲੋਂ ਟੇ੍ਰਨਿੰਗ ਐਾਡ ਪਲੇਸਮੈਂਟ ਅਫ਼ਸਰ ਡਾ: ਵਿਜੈ ਸਮਿਆਲ ਅਤੇ ਵੱਖ-ਵੱਖ ਵਿਭਾਗਾਂ ਦੇ ਸਹਾਇਕ ਟ੍ਰੇਨਿੰਗ ਐਾਡ ਪਲੇਸਮੈਂਟ ਅਫ਼ਸਰ ਅਜੈ ਸਮਿਆਲ, ਇੰਜ: ਕੁਲਵੀਰ ਸਿੰਘ, ਇੰਜ:ਹਰਪ੍ਰੀਤ ਬਰੋੜ, ਇੰਜ: ਜਤਿਦਰ ਸਿੰਘ ਅਤੇ ਜੂਨੀਅਰ ਸਹਾਇਕ ਨੂਰ ਮੁਹੰਮਦ ਨੂੰ ਵਿਦਿਆਰਥੀਆਂ ਦੀ ਪਲੇਸਮੈਂਟ ਡਰਾਇਵ ਸਫ਼ਲਤਾਪੂਰਵਕ ਕਰਵਾਉਣ ਲਈ ਵਧਾਈ ਦਿੱਤੀ।