ਲਵ ਬੱਤਰਾ ਵੱਲੋਂ ਗਿਦੱੜਬਾਹਾ ਵਿਖੇ ਡਿੰਪੀ ਢਿੱਲੋਂ ਦੀ ਜੀਤ ਦੀ ਖੁਸ਼ੀ ਵਿੱਚ ਦਾਣਾ ਮੰਡੀ ਮਜ਼ਦੂਰਾਂ ਦਾ ਮੂੰਹ ਮਿੱਠਾ ਕਰਵਾ ਕੇ ਕੀਤਾ ਧੰਨਵਾਦ

ਦਾਣਾ ਮੰਡੀ ਮਲੋਟ ਵਿਖੇ ਲਵ ਬੱਤਰਾ ਵੱਲੋਂ ਡਿੰਪੀ ਢਿੱਲੋਂ ਦੀ ਜੀਤ ਦੀ ਖੁਸ਼ੀ ਵਿੱਚ ਦਾਣਾ ਮੰਡੀ ਮਜਦੂਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਧੰਨਵਾਦ ਕੀਤਾ।

ਮਲੋਟ : ਦਾਣਾ ਮੰਡੀ ਮਲੋਟ ਵਿਖੇ ਲਵ ਬੱਤਰਾ ਵੱਲੋਂ ਡਿੰਪੀ ਢਿੱਲੋਂ ਦੀ ਜੀਤ ਦੀ ਖੁਸ਼ੀ ਵਿੱਚ ਦਾਣਾ ਮੰਡੀ ਮਜਦੂਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਜੱਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਵੱਲੋਂ ਦਾਣਾ ਮੰਡੀ ਮਜਦੂਰਾਂ ਦੀ ਮਜਦੂਰੀ ਬਾਬਤ ਗਿਦੱਡ਼ਬਾਹਾ ਵਿਖੇ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਗਿਆ ਸੀ, ਉਸ ਤੋਂ ਮਾਨਯੋਗ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਮਜਦੂਰੀ ਬਾਬਤ ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀਆਂ ਨੂੰ ਮੰਗ ਪੱਤਰ ਦੁਆਇਆ ਗਿਆ।

ਜੱਥੇਦਾਰ ਵੱਲੋਂ 11 ਨਵੰਬਰ ਤੋਂ ਬਾਅਦ ਬਾਈਕਾਟ ਨਾ ਕਰਨ ਦਾ ਫੈਸਲਾ ਲਿਆ ਗਿਆ ਅਤੇ ਸ. ਹਰਦੀਪ ਸਿੰਘ "ਡਿੰਪੀ ਢਿੱਲੋਂ" ਦੀ ਇਤਿਹਾਸਕ ਜਿੱਤ ਹੋਈ। ਉਸ ਬਦਲੇ ਲਵ ਬੱਤਰਾ ਵੱਲੋਂ ਦਾਣਾ ਮੰਡੀ ਮਜਦੂਰਾਂ ਦਾ ਮੂੰਹ ਮਿੱਠਾ ਕਰਾਕੇ ਕੇ ਧੰਨਵਾਦ ਕੀਤਾ। ਇਸ ਮੌਕੇ ਰਾਜ ਕੁਮਾਰ ਫੰਰਡ ਪ੍ਰਧਾਨ ਗਲਾ ਅਨਾਜ ਮੰਡੀ ਮਜਦੂਰ ਸੰਘ ਪੰਜਾਬ, ਲਛਮਣ ਕੁਮਾਰ ਬੋਸ ਸਾਬਕਾ ਪ੍ਰਧਾਨ, ਮੰਗਾ ਸਿੰਘ ਭਲੇਰੀਆਂ ਸਾਬਕਾ ਪ੍ਰਧਾਨ, ਰੋਸ਼ਨ ਲਾਲ ਬਮਨੀਆ, ਸੂਰਜ ਕੁਮਾਰ ਲੁਗਰੀਆ ਸਾਬਕਾ ਸੈਕਟਰੀ, ਰਘਬੀਰ ਕੁਮਾਰ ਬਮਨੀਆ, ਮੰਗਤ ਰਾਮ ਖਟਕ, ਪ੍ਰਦੀਪ ਬਮਨੀਆ, ਪ੍ਰੇਮ ਕੁਮਾਰ ਲੁਗਰੀਆ, ਸਤਪਾਲ, ਕੇਵਲ ਕੁਮਾਰ, ਕਾਲਾ ਰਾਮ ਅਤੇ ਹਰਦੀਪ ਸਿੰਘ ਗਰੇਵਾਲ ਆਦਿ ਹਾਜ਼ਿਰ ਸਨ।

Author : Malout Live