ਐਪਲ ਇੰਟਰਨੈਸ਼ਨਲ ਸਕੂਲ ਵਿਖੇ ਇੱਕ ਬਹੁਤ ਹੀ Unique ਕਿਸਮ ਦੀ ਕਰਵਾਈ ਗਈ Soft Skill ਐਕਟੀਵਿਟੀ
ਐਪਲ ਇੰਟਰਨੈਸ਼ਨਲ ਸਕੂਲ ਵਿੱਚ ਛੇਵੀਂ ਤੋਂ ਅੱਠਵੀਂ ਕਲਾਸ ਲਈ ਇੱਕ ਸਾਫਟ ਸਕਿੱਲ ਐਕਟੀਵਿਟੀ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਕਿਸਮਾਂ ਦੇ ਸਾਫਟ ਸਕਿੱਲ ਬਾਰੇ ਸਿੱਖਿਆ।
ਮਲੋਟ : ਐਪਲ ਇੰਟਰਨੈਸ਼ਨਲ ਸਕੂਲ ਵਿੱਚ ਛੇਵੀਂ ਤੋਂ ਅੱਠਵੀਂ ਕਲਾਸ ਲਈ ਇੱਕ ਸਾਫਟ ਸਕਿੱਲ ਐਕਟੀਵਿਟੀ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਕਿਸਮਾਂ ਦੇ ਸਾਫਟ ਸਕਿੱਲ ਬਾਰੇ ਸਿੱਖਿਆ। ਇਹ ਗਤੀਵਿਧੀਆਂ ਨਾ ਸਿਰਫ਼ ਨਰਮ ਹੁਨਰ ਨੂੰ ਸੁਧਾਰਦੀਆਂ ਹਨ ਬਲਕਿ ਇੱਕ ਸਕਾਰਾਤਮਕ ਅਤੇ ਸਹਾਇਕ ਕਲਾਸ ਰੂਮ ਵਾਤਾਵਰਨ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ, ਜਿੱਥੇ ਵਿਦਿਆਰਥੀ ਸੰਚਾਰ ਕਰਨਾ, ਸਹਿਯੋਗ ਕਰਨਾ ਅਤੇ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਸਿੱਖਦੇ ਹਨ।
ਇਹ ਗਤੀਵਿਧੀ ਵਾਈਸ-ਪ੍ਰਿੰਸੀਪਲ (ਸੀਨੀਅਰ-ਵਿੰਗ) ਸ਼੍ਰੀਮਤੀ ਅੰਕਿਤਾ ਵਾਟਸ, ਐਕਟੀਵਿਟੀ ਇੰਚਾਰਜ ਸ. ਸੌਰਭ ਗਰੋਵਰ, ਸ਼੍ਰੀਮਤੀ ਨਵਜੋਤ ਕੌਰ ਦੀ ਸੂਝਵਾਨ ਅਤੇ ਯੋਗ ਅਗਵਾਈ ਹੇਠ ਕਰਵਾਈ ਗਈ। ਸਕੂਲ ਦੇ ਪ੍ਰਿੰਸੀਪਲ ਮੈਡਮ ਮਨਦੀਪ ਪਾਲ ਨੇ ਐਕਟੀਵਿਟੀ ਇੰਚਾਰਜ ਨੂੰ ਅਜਿਹੇ ਮਹੱਤਵਪੂਰਨ ਵਿਸ਼ੇ 'ਤੇ ਗਤੀਵਿਧੀ ਆਯੋਜਿਤ ਕਰਨ ਲਈ ਵਧਾਈ ਦਿੱਤੀ।
Author : Malout Live