ਸੰਤ ਨਿਰੰਕਾਰੀ ਮੰਡਲ ਮਲੋਟ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ
, ,
ਮਲੋਟ, (ਆਰਤੀ ਕਮਲ):- ਸੰਤ ਨਿਰੰਕਾਰੀ ਮੰਡਲ ਦੁਆਰਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਹਿਯੋਨ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਮਲੋਟ ਵਿਖੇ ਵਿਸ਼ਾਲ ਖੂਨਦਾਪ ਕੈਂਪ ਲਾਇਆ ਗਿਆ । ਇਸ ਮੌਕੇ ਵਲੰਟੀਅਰ ਖੂਨਦਾਨ ਕਰਨ ਵਾਲੇ ਭਵਨ ਦੇ ਸ਼ਰਧਾਲੂਆਂ ਦੀ ਹੌਂਸਲਾ ਅਫਜਾਈ ਲਈ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਭਰਦਿਆਂ ਖੂਨਦਾਨੀਆਂ ਨੂੰ ਸਰਟੀਫਿਕੇਟ ਦਿੱਤੇ ।
ਸੰਸਥਾ ਦੇ ਸੰਯੋਜਕ ਸ੍ਰੀ ਕਰਤਾਰ ਖੁੰਗਰ ਨੇ ਦੱਸਿਆ ਕਿ ਬਾਬਾ ਹਰਦੇਵ ਸਿੰਘ ਦੀ ਮਹਾਰਾਜ ਵੱਲੋਂ 1984 ਵਿਚ ਇਹ ਕੈਂਪ ਲਾਉਣੇ ਸ਼ੁਰੂ ਕੀਤੇ ਗਏ ਸਨ ਤੇ ਅੱਜ ਤੱਕ ਲੱਖਾਂ ਯੂਨਿਟ ਖੂਨ ਦਾਨ ਕੀਤਾ ਜਾ ਚੁੱਕਾ ਹੈ । ਉਹਨਾਂ ਕਿਹਾ ਕਿ ਅੱਜ ਦਾ ਇਹ ਕੈਂਪ ਸਤਿਗੁਰ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੀ ਪ੍ਰੇਰਨਾ ਨਾਲ ਲਾਇਆ ਗਿਆ ।
ਕਰਤਾਰ ਖੁੰਗਰ ਨੇ ਕਿਹਾ ਕਿ ਬਾਬਾ ਜੀ ਕਿਹਾ ਕਰਦੇ ਸੀ ਖੂਨ ਨਾਲੀਆਂ ਵਿਚ ਨਹੀ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਮਲੋਟ ਭਵਨ ਵਿਖੇ ਹਰ ਸਾਲ ਇਹ ਕੈਂਪ ਵਰਲਡ ਬਲੱਡ ਡੋਨੇਸ਼ਨ ਡੇ ਤੇ ਲਾਇਆ ਜਾਂਦਾ ਹੈ ਪਰ ਪਿਛਲੇ ਐਤਵਾਰ ਲਾਕਡਾਊਨ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਕਰਕੇ ਨਹੀ ਲਾਇਆ ਜਾ ਸਕਿਆ ਅਤੇ ਅੱਜ ਇਹ ਕੈਂਪ ਲਾਇਆ ਗਿਆ ਹੈ । ਕੈਂਪ ਦੌਰਾਨ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ ਤੇ ਸੈਨੀਟਾਈਜੇਸ਼ਨ ਸਮੇਤ ਮਾਸਕ ਤੇ ਸਮਾਜਿਕ ਦੂਰੀ ਦਾ ਪੂਰੀ ਤਰਾਂ ਪਾਲਣ ਕੀਤਾ ਗਿਆ । ਨਿਰੰਕਾਰੀ ਭਵਨ ਦੇ ਪ੍ਰਬੰਧਕ ਗੁਰਮੀਤ ਪਾਲ ਅਤੇ ਪ੍ਰਦੀਪ ਧੀਂਗੜਾ ਨੇ ਦੱਸਿਆ ਕਿ ਅੱਜ ਸੂਰਜ ਗ੍ਰਹਿਣ ਅਤੇ ਇਸ ਦਿਨ ਲੋਕ ਦਾਨ ਪੁਨ ਕਰਦੇ ਹਨ । ਜਿਸ ਕਰਕੇ ਅੱਜ ਖੂਨਦਾਨੀਆਂ ਵੱਲੋਂ ਖੂਨ ਦਾਨ ਕਰਕੇ ਪ੍ਰਮਾਤਮਾ ਦਾ ਅਸ਼ੀਰਵਾਦ ਲਿਆ ਗਿਆ ਹੈ । ਉਹਨਾਂ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ ਕਿਉਂਕਿ ਇਨਸਾਨੀ ਜਿੰਦਗੀ ਨੂੰ ਬਚਾਉਣ ਲਈ ਇਹਦੀ ਬਹੁਤ ਅਹਿਮ ਜਰੂਰਤ ਹੈ । ਇਸ ਕੈਂਪ ਦੌਰਾਨ ਵਲੰਟੀਅਰਾਂ ਵੱਲੋਂ ਕਰੀਬ 150 ਯੂਨਿਟ ਖੂਨ ਦਾਨ ਦਿੱਤਾ ਗਿਆ । ਇਸ ਮੌਕੇ ਨਰਿੰਦਰ ਖੁਰਾਣਾ, ਮੰਨੂ ਕੋਚਰ ਅਤੇ ਭੈਣ ਰਕੇਸ਼ ਰਾਣੀ ਸਮੇਤ ਵੱਡੀ ਗਿਣਤੀ ਸੇਵਾਦਾਰਾਂ ਨੇ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਅਹਿਮ ਸੇਵਾ ਨਿਭਾਈ ।