ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਦੋ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਮਲੋਟ ਨਾਲ ਸਬੰਧਤ ਹੈ ਜੋ ਯੂ. ਪੀ. ਤੋਂ ਪਰਤਿਆ ਹੈ
ਅਤੇ ਇਕ ਵਿਅਕਤੀ ਗਿੱਦੜਬਾਹਾ ਦੇ ਸੁਭਾਸ਼ ਨਗਰ ਨਾਲ ਸਬੰਧਤ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ ਹੁਣ ਕੁੱਲ ਮਾਮਲੇ 82 ਹੋ ਗਏ ਹਨ। ਜਿਨ੍ਹਾਂ 'ਚੋ 72 ਮਰੀਜ਼ ਠੀਕ ਹੋ ਕਿ ਘਰ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 9 ਸਰਗਰਮ ਕੇਸ ਹਨ ਜਦਕਿ 1 ਸਰਗਰਮ ਕੇਸ ਦਾ ਇਲਾਜ ਜ਼ਿਲ੍ਹੇ ਤੋਂ ਬਾਹਰ ਚੱਲ ਰਿਹਾ ਹੈ।