ਡੀ.ਏ.ਵੀ. ਕਾਲਜ , ਮਲੋਟ ਵਿਖੇ ਡਿਪਲੋਮਾ ਕੋਰਸ ਵਿਚ ਮਾਂ ਤੇ ਬੇਟੇ ਨੇ ਲਿਆ ਇਕੱਠਾ ਦਾਖਲਾ

 ਮਲੋਟ:- ਡੀ.ਏ.ਵੀ. ਕਾਲਜ , ਮਲੋਟ ਵਿਖੇ ਪ੍ਰਿੰਸੀਪਲ ਡਾ . ਏਕਤਾ ਖੋਸਲਾ ਦੀ ਅਗਵਾਈ ਵਿੱਚ ਚੱਲ ਰਹੇ ਡਿਪਲੋਮਾ ਕੋਰਸਾਂ ਵਿੱਚ ਖੁਸ਼ੀ ਵੇਖਣ ਨੂੰ ਮਿਲੀ ਜਦੋ ਮਾਂ ਤੇ ਬੇਟੇ ਨੇ ਇਕੱਠੇ ਦਾਖਲਾ ਲਿਆ । ਇੱਥੇ ਇਹ ਵਰਨਣਯੋਗ ਹੈ ਕਿ ਮਲੋਟ ਅਤੇ ਇਸਦੇ ਆਲੇ ਦੁਆਲੇ ਦੇ ਲੋਕਾਂ ਵਿੱਚ ਕਾਲਜ ਵਿੱਚ ਡਿਪਲੋਮਾ ਕੋਰਸਾਂ ਵਿੱਚ ਦਾਖ਼ਲਾ ਲੈਣ ਦਾ ਬਹੁਤ ਉਤਸਾਹ ਦਿਖਾਈ ਦੇ ਰਿਹਾ ਹੈ । ਬੈਂਕਿੰਗ ਡਿਪਲੋਮਾ ਕੋਰਸ ਵਿੱਚ ਵਤਨਦੀਪ ਸਿੰਘ ਤੇ ਕੋਸਮੈਟੋਲੋਜੀ ਵਿੱਚ ਉਸ ਦੀ ਮਾਤਾ ਰਾਜਵਿੰਦਰ ਕੌਰ ਇਕਠੇ ਸਿੱਖਿਆ ਗ੍ਰਹਿਣ ਕਰ ਰਹੇ ਹਨ ।

ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਪੜ੍ਹਾਈ ਦੇ 20 ਸਾਲਾਂ ਦੇ ਗੈਪ ਤੋਂ ਬਾਅਦ ਫਿਰ ਤੋਂ ਪੜ੍ਹਾਈ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਹੈ । ਨੋਡਲ ਅਫ਼ਸਰ ਡਾ.ਮੁਕਤਾ ਮੁਟਨੇਜਾ ਨੇ ਦਸਿਆ ਕਿ ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਕਿ ਇਹ ਦੋਵੇਂ ਮਾਂ ਬੇਟਾ ਸਾਡੇ ਡਿਪਲੋਮਾ ਕੋਰਸ ਦਾ ਹਿੱਸਾ ਬਣੇ ਹਨ । ਪ੍ਰਿੰਸੀਪਲ ਡਾ . ਏਕਤਾ ਖੋਸਲਾ ਨੇ ਕਿਹਾ ਕਿ ਰਾਜਵਿੰਦਰ ਕੌਰ ਨੇ ਸਮਾਜ ਦੀਆਂ ਔਰਤਾਂ ਨੂੰ ਇਕ ਨਵੀਂ ਦਿਸ਼ਾ ਵੱਲ ਪ੍ਰੇਰਿਤ ਕੀਤਾ ਹੈ ।