ਦਿੱਲੀ ਸੇਲ ਮੇਲਾ (ਨੇੜੇ ਕਾਨਵੈਂਟ ਸਕੂਲ ਮਲੋਟ) ਨੇੜਿਓਂ ਦਿਨ ਦਿਹਾੜੇ ਮੋਟਰਸਾਈਕਲ ਹੋਇਆ ਚੋਰੀ
ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਦਿੱਲੀ ਸੇਲ ਮੇਲੇ ਦੇ ਬਾਹਰ ਵਾਪਰੀ। ਕਿਸੇ ਅਣਪਛਾਤੇ ਚੋਰ ਨੇ ਮੋਟਰਸਾਈਕਲ ਚੋਰੀ ਕਰ ਲਿਆ ਹੈ। ਮੋਟਰਸਾਈਕਲ Hf ਡੀਲਕਸ, ਨੰਬਰ PB3056304, ਮਾਡਲ 17/18 ਇੰਜਨ ਨੰਬਰ 03474, ਚੈਸੀ ਨੰਬਰ 43632, ਕਲਰ ਬਲੈਕ ਹੈ।
ਮਲੋਟ : ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਦਿੱਲੀ ਸੇਲ ਮੇਲੇ ਦੇ ਬਾਹਰ ਵਾਪਰੀ। ਗਗਨ ਨੋਗੀਆ ਪੁੱਤਰ ਮਨਜੀਤ ਨੋਗੀਆ ਅਨੁਸਾਰ ਉਹ ਮਲੋਟ ਦਾ ਵਸਨੀਕ ਹੈ ਅਤੇ ਮਲੋਟ ਕਾਨਵੈਂਟ ਸਕੂਲ ਦੇ ਨੇੜੇ ਦਿੱਲੀ ਸੇਲ ਮੇਲਾ ਕੱਪੜੇ ਦਾ ਕਾਰੋਬਾਰ ਹੈ। ਉਸ ਨੇ ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਆਪਣਾ ਐਚ.ਐਫ ਡੀਲਕਸ ਮੋਟਰਸਾਈਕਲ ਲਾਕ ਕਰਕੇ ਸ਼ੋਅ ਰੂਮ ਦੇ ਮੂਹਰੇ ਖੜ੍ਹਾ ਕੀਤਾ ਸੀ ਤਾਂ ਉੱਥੇ ਜਿਆਦਾ ਇਕੱਠ ਹੋਣ ਕਰਕੇ ਭੀੜ ਵਿੱਚੋਂ ਕਿਸੇ ਅਣਪਛਾਤੇ ਚੋਰ ਨੇ ਮੋਟਰਸਾਈਕਲ ਚੋਰੀ ਕਰ ਲਿਆ ਹੈ।
ਗਗਨ ਨੋਗੀਆ ਅਨੁਸਾਰ ਉਸ ਦਾ ਮੋਟਰਸਾਈਕਲ Hf ਡੀਲਕਸ, ਨੰਬਰ PB3056304, ਮਾਡਲ 17/18 ਇੰਜਨ ਨੰਬਰ 03474, ਚੈਸੀ ਨੰਬਰ 43632, ਕਲਰ ਬਲੈਕ ਹੈ। ਗਗਨ ਨੋਗੀਆ ਨੇ ਥਾਣਾ ਸਿਟੀ ਐੱਸ.ਐਚ.ਓ ਨੂੰ ਬੇਨਤੀ ਕੀਤੀ ਕਿ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾਣ ਅਤੇ ਅਣਪਛਾਤੇ ਚੋਰ ਦੀ ਭਾਲ ਕਰ ਮੋਟਰਸਾਈਕਲ ਲੱਭਣ ਵਿੱਚ ਮੱਦਦ ਕੀਤੀ ਜਾਵੇ। ਜੇਕਰ ਕਿਸੇ ਨੂੰ ਮੋਟਰਸਾਈਕਲ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ 79017-34137 ਨੰਬਰ ਤੇ ਸੰਪਰਕ ਕੀਤਾ ਜਾਵੇ।
Author : Malout Live