ਜੀ.ਟੀ.ਬੀ.ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ. ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿੱਚ ਜਿੱਤੇ ਸੋਨ ਤਗਮੇ।

ਮਲੋਟ:- 6 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅਕੈਡਮੀ ਦਾਨੇਵਾਲਾ ਮਲੋਟ ਵਿਖੇ ਮਿਤੀ 03/08/2019 ਤੋਂ 12/08/2019 ਤੱਕ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾਂ ਦੀਆਂ ਐਨ.ਸੀ.ਸੀ. ਦੀਆਂ ਕੈਡਿਟਸ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਵੱਖ-ਵੱਖ ਖੇਡਾਂ ਸੰਬੰਧੀ ਗਤੀਵਿਧੀਆਂ ਵਿੱਚ ਭਾਗ ਲਿਆ।ਇਨ੍ਹਾਂ ਵਿੱਚੋਂ ਰੱਸਾ-ਕੱਸੀ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਰੂਪਜਿੰਦਰ ਕੌਰ, ਸ਼ਿਵਜਿੰਦਰ ਕੌਰ, ਆਸਥਾ ਲਾਇਲ, ਅਭੀਨੂਰ ਕੌਰ, ਹਰਮਨਦੀਪ ਕੌਰ, ਨਵਨੂਰ ਕੌਰ, ਮਨਦੀਪ ਕੌਰ ਅਤੇ ਅਸ਼ਨਦੀਪ ਕੌਰ ਨੇ ਮੁਕਾਬਲਾ ਜਿੱਤ ਸੋਨ ਤਗਮਾ ਹਾਸਲ ਕੀਤਾ ਅਤੇ ਇਸ ਤੋਂ ਇਲਾਵਾ ਤੰਬੋਲਾ ਗੇਮ ਵਿੱਚੋਂ ਆਸਥਾ ਲਾਇਲ ਨੇ ਸੋਨ ਤਗਮਾ ਜਿੱਤਿਆ। ਬੈਸਟ ਸੀਨੀਅਰ ਕੰਪਨੀ ਵਿੱਚ ਰੂਪਜਿੰਦਰ ਕੌਰ ਨੇ ਸੋਨ ਤਗਮਾ ਅਤੇ ਸੋਲੋ ਡਾਂਸ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਪਾਇਲਟ ਦੇ ਵਿੱਚ ਸਹਿਜਪ੍ਰੀਤ ਕੌਰ ਨੇ ਸੋਨ ਤਗਮਾ, ਟੇਬਲ ਡਰਿਲ ਵਿੱਚੋਂ ਰੂਪਜਿੰਦਰ ਕੌਰ, ਸ਼ਿਵਜਿੰਦਰ ਕੌਰ ਅਤੇ ਅਭੀਨੂਰ ਕੌਰ ਨੇ ਸੋਨ ਤਗਮਾ ਹਾਸਲ ਕਰ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਕੈਂਪ ਦੌਰਾਨ ਵਿਦਿਆਰਥਣਾਂ ਨੂੰ ਐਲ.ਪੀ.ਜੀ.ਗੈਸ ਦੀ ਸੁਰੱਖਿਅਤ ਵਰਤੋਂ ਅਤੇ ਦੁਰਘਟਨਾ ਹੋਣ ਉਪਰੰਤ ਮੁਢਲੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਚੰਡੀਗੜ੍ਹ ਵਿਭਾਗ ਦੀ ਟੀਮ ਵੱਲੋਂ ਦਿਮਾਗੀ ਕਸਰਤ ਦੇ ਸਬੰਧੀ ਮਨੋਰੰਜਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਐਨ.ਸੀ.ਸੀ. ਕੈਂਪ ਨੁੂੰ ਸਚਾਰੂ ਢੰਗ ਨਾਲ ਚਲਾਉਣ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਮੁੱਖ ਭੂਮਿਕਾ ਐਨ.ਸੀ.ਸੀ. ਦੇ ਇੰਚਾਰਜ ਮੈਡਮ ਸਰੋਜ ਰਾਣੀ ਨੇ ਨਿਭਾਈ। ਇਸ ਮੌਕੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹੇਮਲਤਾ ਕਪੂਰ ਵੱਲੋਂ ਐਨ.ਸੀ.ਸੀ.ਕੈਂਪ ਵਿੱਚੋਂ ਵੱਖ-ਵੱਖ ਮੁਕਾਬਲਿਆਂ ਵਿੱਚੋਂ ਮੈਡਲ ਜਿੱਤ ਕੇ ਆਏ ਵਿਦਿਆਰਥੀਆਂ ਦਾ ਸੁਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ।