ਮਹਾਂਵੀਰ ਗਊਸ਼ਾਲਾ ਮਲੋਟ ਵਿਖੇ ਜੁਨੇਜਾ ਅੱਖਾਂ ਦਾ ਹਸਪਤਾਲ ਵੱਲੋਂ ਲਗਾਇਆ ਜਾ ਰਿਹਾ ਹੈ ਮੁਫਤ ਚੈਕਅੱਪ ਕੈਂਪ

ਮਹਾਂਵੀਰ ਗਊਸ਼ਾਲਾ ਮਲੋਟ ਵਿਖੇ ਜੁਨੇਜਾ ਅੱਖਾਂ ਦਾ ਹਸਪਤਾਲ ਵੱਲੋਂ ਮਿਤੀ 25 ਫਰਵਰੀ 2025 ਦਿਨ ਮੰਗਲਵਾਰ ਨੂੰ ਸਵੇਰੇ 08:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਮੁਫਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਹਾਂਵੀਰ ਗਊਸ਼ਾਲਾ ਮਲੋਟ ਵਿਖੇ ਜੁਨੇਜਾ ਅੱਖਾਂ ਦਾ ਹਸਪਤਾਲ ਵੱਲੋਂ ਮਿਤੀ 25 ਫਰਵਰੀ 2025 ਦਿਨ ਮੰਗਲਵਾਰ ਨੂੰ ਸਵੇਰੇ 08:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਮੁਫਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਮਹਾਂਪੁਰਸ਼ ਪੰਡਿਤ ਸ਼੍ਰੀ ਗਿਰਧਾਰੀ ਲਾਲ ਜੀ ਦੀ ਕਿਰਪਾ ਨਾਲ ਮੁਫਤ ਚੈਕਅੱਪ ਕੈਂਪ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਅਤੇ ਚਿੱਟੇ ਮੋਤੀਏ ਦੇ ਆਪਰੇਸ਼ਨ ਬਿਲਕੁੱਲ ਮੁਫਤ ਕੀਤੇ ਜਾਣਗੇ।

ਇਹ ਆਪਰੇਸ਼ਨ ਬਿਨ੍ਹਾਂ ਚੀਰ-ਫਾੜ ਅਤੇ ਬਿਨ੍ਹਾਂ ਟਾਂਕੇ ਤੋਂ ਆਧੁਨਿਕ ਮਸ਼ੀਨਾਂ ਨਾਲ ਕੀਤੇ ਜਾਣਗੇ। ਇਸ ਕੈਂਪ ਵਿੱਚ ਡਾ. ਦੀਪਤੀ ਜੁਨੇਜਾ ਅੱਖਾਂ ਦੀ ਜਾਂਚ ਕਰਨਗੇ ਅਤੇ ਡਾ. ਮਹੇਸ਼ ਜਿੰਦਲ ਅੱਖਾਂ ਦੇ ਆਪਰੇਸ਼ਨ ਕਰਨਗੇ। ਇਸ ਕੈਂਪ ਵਿੱਚ ਮਰੀਜ਼ਾਂ ਦਾ ਆਧਾਰ ਕਾਰਡ ਨਾਲ ਲਿਆਉਣਾ ਲਾਜ਼ਮੀ ਹੋਵੇਗਾ।

Author : Malout Live