ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸੰਗਠਨਾਤਮਕ ਢਾਂਚੇ ਦੀ ਮਲੋਟ ਵਿਖੇ ਹੋਈ ਮੀਟਿੰਗ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸੰਗਠਨਾਤਮਕ ਢਾਂਚੇ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਪੁਸ਼ਪਿੰਦਰ ਸਿੰਗਲ ਦੀ ਅਗਵਾਈ ਵਿੱਚ ਮਲੋਟ ਵਿਖੇ ਹੋਈ। ਜਿਸ ਵਿਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ 23 ਮੰਡਲਾਂ ਵਿੱਚੋਂ 15 ਮੰਡਲ ਪ੍ਰਧਾਨ ਨਿਯੁਕਤ ਕੀਤੇ ਗਏ।
ਮਲੋਟ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸੰਗਠਨਾਤਮਕ ਢਾਂਚੇ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਪੁਸ਼ਪਿੰਦਰ ਸਿੰਗਲ ਦੀ ਅਗਵਾਈ ਵਿੱਚ ਮਲੋਟ ਵਿਖੇ ਹੋਈ। ਜਿਸ ਵਿਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ 23 ਮੰਡਲਾਂ ਵਿੱਚੋਂ 15 ਮੰਡਲ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਮੰਡਲ ਮੁਕਤਸਰ 1- ਸ਼੍ਰੀਮਤੀ ਪੂਜਾ ਕੱਕੜ, ਮੁਕਤਸਰ 2- ਸ਼੍ਰੀ ਹਰੀਸ਼ ਵਾਟਸ, ਮੁਕਤਸਰ 3- ਸ਼੍ਰੀ ਰਜਿੰਦਰ ਕੁਮਾਰ, ਬਰੀਵਾਲਾ- ਸ਼੍ਰੀ ਸੰਜੀਵ ਬਾਂਸਲ, ਬਧਈ- ਸ੍ਰ ਹਰਜਿੰਦਰ ਸਿੰਘ, ਮਲੋਟ 1- ਸ਼੍ਰੀ ਸੁਸ਼ੀਲ ਜਲਹੋਤਰਾ, ਮਲੋਟ 2- ਸ਼੍ਰੀ ਰਿਖੀਕੇਸ ਭੋਲੀ, ਦਾਨੇਵਾਲਾ- ਸ੍ਰ. ਬਲਜੀਤ ਬਰਾੜ, ਔਲਖ- ਬੀਬਾ ਰਮਨਦੀਪ ਕੌਰ, ਦੋਦਾ- ਸ਼੍ਰੀ ਰਮੇਸ਼ ਕੁਮਾਰ, ਕੋਟਭਾਈ- ਸ੍ਰ. ਮਿਲਵਰਤਣ ਸਿੰਘ, ਗੁਰੂਸਰ- ਸ੍ਰ. ਬੇਅੰਤ ਸਿੰਘ, ਲੰਬੀ- ਸ੍ਰ. ਜੀਤ ਸਿੰਘ, ਕਿੱਲਿਆਂਵਾਲੀ- ਸ੍ਰ. ਮਨਦੀਪ ਸਿੰਘ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਮੌਕੇ ਉਪਰ ਮੌਜੂਦ ਸਭ ਆਗੂਆਂ ਨੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਵਧਾਈ ਦਿੱਤੀ ਅਤੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੇ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਮੁਕਤਸਰ ਤੋਂ ਸੀਨੀਅਰ ਆਗੂ ਭਾਈ ਰਾਹੁਲ ਸਿੱਧੂ, ਸੂਬਾ ਵਪਾਰ ਸੈੱਲ ਕੋ-ਕਨਵੀਨਰ ਸ਼੍ਰੀ ਸਤੀਸ਼ ਭਟੇਜਾ, ਜ਼ਿਲ੍ਹਾ ਵਾਈਸ ਪ੍ਰਧਾਨ ਸ੍ਰ. ਅਮਨਦੀਪ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਸ਼੍ਰੀ ਚੰਦਨ ਚਾਵਲਾ, ਜ਼ਿਲ੍ਹਾ ਵਾਈਸ ਪ੍ਰਧਾਨ ਸ੍ਰ. ਕਾਰਜ ਸਿੰਘ, ਸਾਬਕਾ ਮੰਡਲ ਪ੍ਰਧਾਨ ਸ਼੍ਰੀ ਰਾਜ ਕੁਮਾਰ ਮੇਲੁ ਅਤੇ ਜ਼ਿਲ੍ਹਾ ਆਈ.ਟੀ ਕਨਵੀਨਰ ਸ਼੍ਰੀ ਅਭੀ ਜਲਹੋਤਰਾ, ਮੰਡਲ ਜਨਰਲ ਸਕੱਤਰ ਸ਼੍ਰੀ ਕੇਵਲ ਕ੍ਰਿਸ਼ਨ, ਮੰਡਲ ਜਨਰਲ ਸਕੱਤਰ ਰਣਧੀਰ ਨਾਗਪਾਲ, ਸੌਰਭ ਗੋਕਲਾਣੀ, ਸਵਰਨ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਆਸ਼ੂਤੋਸ਼, ਕਿਰਨਦੀਪ ਕੌਰ, ਸੁਖਮੰਦਰ ਸਿੰਘ, ਮੇਜਰ ਸਿੰਘ, ਰਣਜੀਤ ਸਿੰਘ, ਰਾਜਪਾਲ ਸਿੰਘ, ਸਰਪੰਚ ਛਿੰਦਾ ਭੱਟੀ ਅਤੇ ਹੋਰ ਵੀ ਕਈ ਆਗੂ ਮੋਜੂਦ ਰਹੇ।
Author : Malout Live