ਮਲੋਟ ਦੇ ਸਿਵਲ ਹਸਪਤਾਲ ਵਿੱਚੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ

ਮਲੋਟ ਦੇ ਸਿਵਲ ਹਸਪਤਾਲ ਵਿੱਚੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜ੍ਹਿਤ ਨੇ ਥਾਣਾ ਸਿਟੀ ਮਲੋਟ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੋਟਰਸਾਈਕਲ ਦੀ ਭਾਲ ਕਰਨ ਅਤੇ ਚੋਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮਲੋਟ : ਮਲੋਟ ਦੇ ਸਿਵਲ ਹਸਪਤਾਲ ਵਿੱਚੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਸਤੀਸ਼ ਕੁਮਾਰ ਪੁੱਤਰ ਸੰਤ ਲਾਲ ਵਾਸੀ ਗੁਰੂ ਨਾਨਕ ਨਗਰੀ, ਮਲੋਟ ਆਪਣਾ ਮੋਟਰਸਾਈਕਲ Hero HF Deluxe, ਨੰਬਰ PB 91R 7875, ਮਾਡਲ 2022 ਰੰਗ ਗਰੇਅ, ਬਲੈਕ ਤੇ ਹਸਪਤਾਲ ਦੇ ਅੰਦਰ ਖੜ੍ਹਾ ਕਰਕੇ ਮਰੀਜ਼ ਦਾ ਪਤਾ ਲੈਣ ਗਿਆ ਸੀ। ਜਦੋਂ ਉਹ ਵਾਪਿਸ ਆਇਆ ਤਾਂ ਮੋਟਰਸਾਈਕਲ ਮੌਕੇ ਤੋਂ ਗਾਇਬ ਸੀ। ਪੀੜ੍ਹਿਤ ਅਨੁਸਾਰ ਇਹ ਘਟਨਾ ਸ਼ਾਮ ਕਰੀਬ 3:53 ਵਜੇ ਵਾਪਰੀ।

ਉਸ ਨੇ ਦੱਸਿਆ ਕਿ ਉਸ ਕੋਲ ਉੱਥੇ ਲੱਗੇ CCTV ਕੈਮਰੇ ਦੀ ਵੀਡੀਓ ਵੀ ਮੌਜੂਦ ਹੈ, ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਹੋਇਆ ਸਾਫ ਨਜ਼ਰ ਆ ਰਿਹਾ ਹੈ। ਇਸ ਸਬੰਧੀ ਪੀੜ੍ਹਿਤ ਨੇ ਥਾਣਾ ਸਿਟੀ ਮਲੋਟ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੋਟਰਸਾਈਕਲ ਦੀ ਭਾਲ ਕਰਨ ਅਤੇ ਚੋਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜੇਕਰ ਕਿਸੇ ਨੂੰ ਮੋਟਰਸਾਈਕਲ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ 94171-04695 ਮੋਬਾਇਲ ਨੰਬਰ ਤੇ ਸੰਪਰਕ ਕਰੇ।

Author : Malout Live