ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਐਨ.ਸੀ.ਸੀ ਕੈਡਿਟਸ ਵੱਲੋਂ ਲਿਟਰੇਸੀ ਅਵੇਅਰਨੈਸ ਸੰਬੰਧਿਤ ਇੱਕ ਵਿਸ਼ੇਸ਼ ਰੈਲੀ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸੂਬੇਦਾਰ ਮੋਹਨ ਯਾਦਵ, ਹਵਲਦਾਰ ਸ਼ਬੀਰ ਅਤੇ ਸੀ.ਟੀ.ਓ ਮੈਡਮ ਜੋਤੀ ਦੀ ਨਿਗਰਾਨੀ ਵਿੱਚ 6-PB ਬਟਾਲੀਅਨ ਐਨ.ਸੀ.ਸੀ ਕੈਡਿਟਸ ਵੱਲੋਂ ਸਾਖਰਤਾ ਜਾਗਰੂਕਤਾ ਸੰਬੰਧੀ ਵਿਸ਼ੇਸ਼ ਰੈਲੀ ਦਾ ਆਯੋਜਨ ਕੀਤਾ ਗਿਆ।

ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸੂਬੇਦਾਰ ਮੋਹਨ ਯਾਦਵ, ਹਵਲਦਾਰ ਸ਼ਬੀਰ ਅਤੇ ਸੀ.ਟੀ. ਮੈਡਮ ਜੋਤੀ ਦੀ ਨਿਗਰਾਨੀ ਵਿੱਚ 6-PB ਬਟਾਲੀਅਨ ਐਨ.ਸੀ.ਸੀ ਕੈਡਿਟਸ ਵੱਲੋਂ ਸਾਖਰਤਾ ਜਾਗਰੂਕਤਾ ਸੰਬੰਧੀ ਵਿਸ਼ੇਸ਼ ਰੈਲੀ ਦਾ ਆਯੋਜਨ ਕੀਤਾ ਗਿਆ ਰੈਲੀ ਦੌਰਾਨ ਐਨ.ਸੀ.ਸੀ ਕੈਡਿਟਸ ਨੇ ਆਮ ਲੋਕਾਂ ਨੂੰ ਸਿੱਖਿਆ ਅਤੇ ਸਾਖਰਤਾ ਦੇ ਮਹੱਤਵ ਬਾਰੇ ਜਾਗਰੂਕ ਕਰਦਿਆਂ ਸਿੱਖਿਆ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ

ਕੈਡਿਟਸ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਮਾਜ ਵਿੱਚ ਸਿੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸਾਖਰਤਾ ਇੱਕ ਮਜ਼ਬੂਤ ਅਤੇ ਜਾਗਰੂਕ ਸਮਾਜ ਦੀ ਨੀਂਹ ਹੈ ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ ਉਨ੍ਹਾਂ ਨੇ ਐਨ.ਸੀ.ਸੀ ਕੈਡਿਟਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ

Author : Malout Live