ਮਲੋਟ ਨਗਰ ਕੌਂਸਲ ਵਿਖੇ ਰੇਹੜੀ-ਫੜ੍ਹੀ ਵਿਕਰੇਤਾਵਾਂ ਲਈ ਲੋਕ ਕਲਿਆਣ ਮੇਲੇ ਦਾ ਕੀਤਾ ਗਿਆ ਆਯੋਜਨ
ਬੀਤੇ ਦਿਨ ਦਫ਼ਤਰ ਨਗਰ ਕੌਂਸਲ ਮਲੋਟ ਵਿਖੇ ਭਾਰਤ ਸਰਕਾਰ ਵੱਲੋਂ ਰੇਹੜੀ ਫੜ੍ਹੀ ਵਾਲਿਆਂ ਲਈ ਚਲਾਈ ਜਾ ਰਹੀ PM SVANidhi ਸਕੀਮ ਅਧੀਨ ਲੋਕ ਕਲਿਆਣ ਮੇਲਾ ਸ਼੍ਰੀ ਸਤਿਗੁਰੂ ਚਰਨ (ਜੋਨੀ ਗਰਗ) ਪ੍ਰਧਾਨ ਨਗਰ ਕੌਂਸਲ ਮਲੋਟ ਅਤੇ ਸ਼੍ਰੀ ਮੰਗਤ ਕੁਮਾਰ ਕਾਰਜ ਸਾਧਕ ਅਫਸਰ ਮਲੋਟ ਦੀ ਪ੍ਰਧਾਨਗੀ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਮਨਾਇਆ ਗਿਆl
ਮਲੋਟ : ਬੀਤੇ ਦਿਨ ਦਫ਼ਤਰ ਨਗਰ ਕੌਂਸਲ ਮਲੋਟ ਵਿਖੇ ਭਾਰਤ ਸਰਕਾਰ ਵੱਲੋਂ ਰੇਹੜੀ ਫੜ੍ਹੀ ਵਾਲਿਆਂ ਲਈ ਚਲਾਈ ਜਾ ਰਹੀ PM SVANidhi ਸਕੀਮ ਅਧੀਨ ਲੋਕ ਕਲਿਆਣ ਮੇਲਾ ਸ਼੍ਰੀ ਸਤਿਗੁਰੂ ਚਰਨ (ਜੋਨੀ ਗਰਗ) ਪ੍ਰਧਾਨ ਨਗਰ ਕੌਂਸਲ ਮਲੋਟ ਅਤੇ ਸ਼੍ਰੀ ਮੰਗਤ ਕੁਮਾਰ ਕਾਰਜ ਸਾਧਕ ਅਫਸਰ ਮਲੋਟ ਦੀ ਪ੍ਰਧਾਨਗੀ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਮਨਾਇਆ ਗਿਆl PM Svanidhi ਸਕੀਮ ਅਧੀਨ ਰੇਹੜੀ ਫੜ੍ਹੀ ਵਿਕਰੇਤਾ ਨੂੰ ਆਪਨੇ ਕੰਮ ਵਿਚ ਵਾਧਾ ਕਰਨ ਲਈ 15,000 , 25000, 50,000/- ਦਾ ਲੋਨ ਵੀ ਦਿਤਾ ਜਾਂਦਾ ਹੈ ਅਤੇ ਨਾਲ ਹੀ 30,000/- ਦਾ ਕ੍ਰੈਡਿਟ ਕਾਰਡ ਵੀ ਬਣਾ ਕੇ ਦਿਤਾ ਜਾਂਦਾ ਹੈl ਕੋਈ ਵੀ ਰੇਹੜੀ ਫੜ੍ਹੀ ਵਿਕਰੇਤਾ ਆਪਣਾ ਰੇਹੜੀ ਵਾਲਾ ਲਾਇਸੰਸ ਅਤੇ ਨਵੇ ਲੋਨ ਵਾਲੀਆ ਨਵੀਆਂ ਅਰਜੀਆਂ ਅਪਲਾਈ ਕਰਵਾ ਸਕਦਾ ਹੈl
ਇਹ ਲੋਕ ਕਲਿਆਣ ਮੇਲਾ 01-09-2026 ਤੋ 30-09-2026 ਤੱਕ ਜਾਰੀ ਰਹੇਗਾl ਇਸ ਮੇਲੇ ਵਿਚ ਆਏ ਰੇਹੜੀ ਫੜ੍ਹੀ ਵਿਕਰੇਤਾ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਸ ਸਕੀਮ ਨਾਲ ਜੁੜਨ ਲਈ ਜਾਗਰੂਕ ਕੀਤਾ ਗਿਆl ਸ਼੍ਰੀ ਰਾਜ ਕੁਮਾਰ ਸੈਨੇਟਰੀ ਇੰਸਪੈਕਟਰ ਕਮ ਨੋਡਲ ਅਫਸਰ ਵਲੋਂ ਰੇਹੜੀ ਫੜ੍ਹੀ ਵਿਕਰੇਤਾ ਨੂੰ ਆਪਣੇ ਆਲੇ-ਦੁਆਲੇ ਸਾਫ਼ ਸਫਾਈ ਰੱਖ਼ਣ ਅਤੇ ਟ੍ਰੈਫ਼ਿਕ ਨਿਯਮਾ ਦੀ ਪਾਲਣਾ ਕਰਨ ਲਈ ਕਿਹਾ ਗਿਆl ਇਸ ਸਮੇਂ ਸੁਨੀਲ ਕੁਮਾਰ ਕਲਰਕ, ਪ੍ਰਦੀਪ ਸਿੰਘ ਸੀ.ਐਮ.ਐਮ, ਰਾਜੇਸ਼ ਕੁਮਾਰ ਬੰਟੀ ਸੀ.ਓ ਨਗਰ ਕੌਂਸਲ, ਮੁਨੀਸ਼ ਕੁਮਾਰ ਰੇਹੜੀ ਫੜ੍ਹੀ ਪ੍ਰਧਾਨ, ਮੋਨੂੰ, ਨੀਰਜ, ਕੱਲੂ, ਰੇਸ਼ਮਾ ਅਤੇ ਹੋਰ ਰੇਹੜੀ ਫੜ੍ਹੀ ਵਿਕਰੇਤਾ ਹਾਜ਼ਿਰ ਸਨ।
Author : Malout Live



