ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੀ ਹੋਈ ਚੋਣ, ਜਰਨੈਲ ਸਿੰਘ ਸੰਧੂ ਬਣੇ ਪ੍ਰਧਾਨ
ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦਾ ਚੋਣ ਇਜਲਾਸ ਦਫ਼ਤਰ ਮਾਰਕਿਟ ਕਮੇਟੀ ਮਲੋਟ ਵਿਖੇ ਜਰਨੈਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਇਆ। ਚੋਣ ਇਜਲਾਸ ਵਿੱਚ ਬਲਾਕ ਮਲੋਟ ਅਤੇ ਲੰਬੀ ਦੀ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਮਲੋਟ : ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦਾ ਚੋਣ ਇਜਲਾਸ ਦਫ਼ਤਰ ਮਾਰਕਿਟ ਕਮੇਟੀ ਮਲੋਟ ਵਿਖੇ ਜਰਨੈਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਇਆ। ਇਸ ਵਿੱਚ ਸੂਬਾ ਵਿੱਤ ਸਕੱਤਰ ਪ੍ਰੋਫੈਸਰ ਜਸਵਿੰਦਰ ਸਿੰਘ ਝਬੇਲਵਾਲੀ, ਜੱਥੇਦਾਰ ਹਰਪ੍ਰੀਤ ਸਿੰਘ ਜ਼ਿਲ੍ਹਾ ਸਕੱਤਰ, ਬਲਜੀਤ ਸਿੰਘ ਫੌਜੀ ਪ੍ਰਧਾਨ ਇਕਾਈ ਪਿੰਡ ਝਬੇਲਵਾਲੀ, ਗੁਰਸੇਵਕ ਸਿੰਘ ਸੰਗਰਾਨਾ ਜ਼ਿਲ੍ਹਾ ਆਗੂ, ਗੁਰਮੀਤ ਸਿੰਘ ਸੰਗਰਾਨਾ ਸਕੱਤਰ ਬਲਾਕ ਬਰੀਵਾਲਾ, ਪਰਮਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਇਫਟੂ, ਗੁਰਿੰਦਰ ਧੂੜੀਆ ਜ਼ਿਲ੍ਹਾ ਪ੍ਰੈਸ ਸਕੱਤਰ, ਮਨਦੀਪ ਸਿੰਘ ਪ੍ਰਧਾਨ ਪਿੰਡ ਕਰਮਗੜ੍ਹ ਆਗੂ ਉਚੇਚੇ ਤੌਰ ਤੇ ਚੋਣ ਇਜਲਾਸ ਵਿੱਚ ਸ਼ਾਮਿਲ ਹੋਏ। ਚੋਣ ਇਜਲਾਸ ਵਿੱਚ ਬਲਾਕ ਮਲੋਟ ਅਤੇ ਲੰਬੀ ਦੀ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਸਰਪ੍ਰਸਤ ਰੇਸ਼ਮ ਸਿੰਘ ਸਿੱਧੂ, ਪ੍ਰਧਾਨ ਜਰਨੈਲ ਸਿੰਘ ਸੰਧੂ, ਵਾਈਸ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਜੰਡ ਵਾਲਾ ਚੜ੍ਹਤ ਸਿੰਘ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ ਜੰਡ ਵਾਲਾ ਚੜ੍ਹਤ ਸਿੰਘ, ਖਜਾਨਚੀ ਜਸਦੇਵ ਸਿੰਘ ਸੰਧੂ ਸਾਬਕਾ ਐਮ.ਸੀ ਮਲੋਟ, ਜਰਨਲ ਸਕੱਤਰ ਗੁਰਚਰਨ ਸਿੰਘ ਬੁੱਟਰ, ਪ੍ਰੈਸ ਸਕੱਤਰ ਗੁਰਚਰਨ ਸਿੰਘ ਢਿੱਲੋਂ, ਮੁੱਖ ਸਲਾਹਕਾਰ ਜਗਤਾਰ ਸਿੰਘ ਠੇਕੇਦਾਰ, ਕਾਰਜਕਾਰੀ ਮੈਂਬਰ ਸ੍ਰੀਮਤੀ ਰਜਿੰਦਰ ਕੌਰ ਢਿੱਲੋਂ ਸਰਾਵਾਂ ਬੋਦਲਾਂ, ਕਾਰਜਕਾਰੀ ਮੈਂਬਰ ਗੁਰਦੇਵ ਸਿੰਘ ਕੱਟਿਆ ਵਾਲੀ ਚੁਣੇ ਗਏ।
ਇਸ ਮੌਕੇ ਜਰਨੈਲ ਸਿੰਘ ਸੰਧੂ ਤੋਂ ਇਲਾਵਾ ਇਕਬਾਲ ਸਿੰਘ ਢਿੱਲੋਂ ਪ੍ਰਧਾਨ ਇਕਾਈ ਪਿੰਡ ਜੰਡ ਵਾਲਾ ਚੜ੍ਹਤ ਸਿੰਘ, ਗੁਰਮੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਢਿੱਲੋਂ ਵਾਈਸ ਪ੍ਰਧਾਨ ਜੰਡਵਾਲਾ ਚੜ੍ਹਤ ਸਿੰਘ, ਸੁਰਜੀਤ ਸਿੰਘ ਢਿੱਲੋਂ, ਵਿਜੇਪਾਲ ਸਿੰਘ ਢਿੱਲੋਂ, ਗੁਰਚਰਨ ਸਿੰਘ ਬੁੱਟਰ ਜਰਨਲ ਸਕੱਤਰ, ਗੁਰਦਿਆਲ ਸਿੰਘ ਸੰਧੂ, ਬਲਵੀਰ ਚੰਦ ਸ਼ਰਮਾ,ਖੇਤਾ ਸਿੰਘ ਪਟਵਾਰੀ, ਗੁਰਮੀਤ ਸਿੰਘ ਬਰਾੜ ਫ਼ਕਰਸਰ, ਰਾਜਪਾਲ ਸਿੰਘ ਮੈਦਾਨ ਕਰਾਈਵਾਲਾ,ਵੀਰਇੰਦਰ ਸਿੰਘ ਹਨੀ ਸਾਬਕਾ ਸਰਪੰਚ ਪਿੰਡ ਸਰਾਵਾਂ ਬੋਦਲਾਂ, ਹਰਜੀਤ ਸਿੰਘ,ਮੋਹਰ ਸਿੰਘ ਕਾਨੂੰਗੋ, ਮੋਹਨ ਸਿੰਘ ਜਾਖੜ,ਮਾਸਟਰ ਟਹਿਲ ਸਿੰਘ ਸੰਧੂ, ਰਣਧੀਰ ਸਿੰਘ ਮੈਣੀ ਦਬੜਾ, ਗੁਰਮੇਲ ਸਿੰਘ ਡੱਬਵਾਲੀ ਢਾਬ, ਅਮਰਜੀਤ ਸਿੰਘ,ਰਾਜ ਕੁਮਾਰ, ਬਿੰਦਰ ਸਿੰਘ, ਸਰਦੂਲ ਸਿੰਘ ਸੰਧੂ, ਸ੍ਰੀਮਤੀ ਰਜਿੰਦਰ ਕੌਰ ਜਸਪ੍ਰੀਤ ਕੌਰ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਕਿਸਾਨ ਹਾਜ਼ਿਰ ਸਨ।
Author : Malout Live



