ਮਿਸ਼ਨ ਫਤਿਹ ਦੀ ਸਫ਼ਲਤਾ ਲਈ ਅਨੁਸ਼ਾਸਨ ਅਤੇ ਇਕਾਂਤਵਾਸ ਦੀ ਪਾਲਣਾ ਕਰਨਾ ਜਰੂਰੀ ਸਿਵਲ ਸਰਜਨ।

ਸ੍ਰੀ ਮੁਕਤਸਰ ਸਾਹਿਬ:- ਸਿਹਤ ਵਿਭਾਗ ਵਲੋਂ ਮਿਸ਼ਨ ਫਤਿਹ ਤਹਿਤ ਕਰੋਨਾ ਵਾਇਰਸ ਤੇ ਜਿੱਤ ਪ੍ਰਾਪਤ ਕਰਨ ਲਈ ਸਵੈ ਅਨੁਸ਼ਾਸਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਅਸੀਂ ਸਵੈ-ਅਨੁਸ਼ਾਸਨ ਅਤੇ ਸਵੈ-ਨਿਯੰਤਰਣ ਨਾਲ ਹੀ ਕੋਵਿਡ-19 ਤੋਂ ਛੁਟਕਾਰਾ ਪਾ ਸਕਦੇ ਹਾਂ, ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਆਪਣੇ ਹੱਥਾਂ ਨੂੰ ਬਾਰ ਬਾਰ ਪਾਣੀ ਅਤੇ ਸਾਬਣ ਨਾਲ ਧੋਣਾ ਜ਼ਾਂ ਸੈਨੀਟਾਈਜ਼ ਕਰਨਾ, ਜੇਕਰ ਕਿਸੇ ਨੂੰ ਜਿਲ੍ਹੇ ਜਾਂ ਸਟੇਟ ਤੋਂ ਬਾਹਰ ਆਉਣ ਤੇ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਤਾਂ ਸਾਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਦੀ ਇੰਨਬਿੰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਕੋਵਾ ਐਪ ਨੂੰ ਡਾਊਨਲੋਡ ਕਰਨਾ ਜਰੂਰੀ ਹੈ । ਉਹਨਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਾਵਧਾਨੀਆਂ ਵਰਤਾਂਗੇ, ਉਨ੍ਹੀ ਹੀ ਜਲਦੀ ਅਸੀਂ ਬਿਮਾਰੀ ਤੇ ਕਾਬੂ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਇਕਾਂਤਵਾਸ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ, ਕਿਉਂ ਜ਼ੋ ਬਿਮਾਰੀ ਨੂੰ ਇੱਕ ਥਾਂ ਤੇ ਹੀ ਰੋਕਣ ਲਈ ਬਾਹਰੋਂ ਆਉਣ ਵਾਲੇ ਵਿਅਕਤੀ ਦਾ ਇਕਾਂਤਵਾਸ ਜਰੂਰੀ ਹੈ। ਉਹਨਾ ਕਿਹਾ ਕਿ ਇਕਾਂਤਵਾਸ ਭੰਗ ਕਰਨ ਵਾਲਿਆਂ ਜੁਰਮਾਨਾਂ ਅਤੇ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਕਾਂਤਵਾਸ ਭੰਗ ਕਰਨ ਵਾਲਿਆਂ ਨੂੰ ਦੁਬਾਰਾ ਓਨੇ ਦਿਨ ਇਕਾਂਤਵਾਸ ਵਿੱਚ ਰਹਿਣਾ ਪਵੇਗਾ ਅਤੇ ਸਰਕਾਰ ਵੱਲੋਂ ਮੁਫ਼ਤ ਮਿਲ ਰਹੀਆਂ ਸਹੂਲਤਾਂ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ। ਇਸ ਲਈ ਇਕਾਂਤਵਾਸ ਦੀ ਪਾਲਣਾ ਕਰਨਾ ਸਬੰਧਿਤ ਨਾਗਰਿਕ ਦਾ ਇਖਲਾਕੀ ਫ਼ਰਜ ਹੈ। ਪੰਜਾਬ ਦੇ ਲੋਕਾਂ ਨੇ ਆਪਣੀ ਮਜ਼ਬੂਤ ਪ੍ਰਤੀਰੋਧਕ ਸ਼ਕਤੀ ਨਾਲ ਇਸ ਬਿਮਾਰੀ ਨੂੰ ਹਰਾ ਦੇਣਗੇ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਸਾਡੇ ਬੁਲੰਦ ਹੌਸਲੇ ਦੇ ਪ੍ਰਤੀਕ ਹੈ ਅਤੇ  ਸਾਨੁੰ ਕਿਸੇ ਵੀ ਤਰ੍ਹਾਂ ਦੀ ਹਾਲਤਾਂ ਚ ਆਪਣੇ ਹੌਸਲੇ ਤੇ ਮਾਨਸਿਕ ਸਥਿਤੀ  ਨੂੰ ਕਾਇਮ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨੂੰ ਹਰਾਉਣ ਲਈ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਅਤੇ ਸਰਕਾਰ ਦੁਆਰਾ ਨਿਰਧਾਰਿਤ ਪਾਬੰਦੀਆਂ ਦੀ ਪੂਰੀ ਤਰ੍ਹਾ ਪਾਲਣਾ ਕਰਕੇ ਕੋਵਿਡ ਤੇ ਫਤਿਹ ਪਾਉਣ।