ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦੀਵਾਲੀ ਦੇ ਮੌਕੇ ਤੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ

ਮਲੋਟ:- ਸਥਾਨਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ,ਮਲੋਟ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਬੱਠਲਾ ਵਾਟਸ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਦੀਵਾਲੀ ਦੇ ਮੌਕੇ ਤੇ ਵੱਖ-ਵੱਖ ਪ੍ਰਤਿਯੋਗਤਾਵਾਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਰਾਮਾਇਣ ਦੇ ਪਾਤਰ, ਦੀਵਾ ਡੈਕੋਰੇਸ਼ਨ, ਥਾਲੀ ਡੈਕੋਰੇਸ਼ਨ, ਕੈਂਡਲ ਡੈਕੋਰੇਸ਼ਨ, ਤੋਰਨ, ਗਰੀਟਿੰਗ ਕਾਰਡ ਮੇਕਿੰਗ, ਰੰਗੋਲੀ ਮੇਕਿੰਗ, ਭਾਸ਼ਣ ਪ੍ਰਤੀਯੋਗਤਾਵਾਂ ਆਦਿ

ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆਇਸ ਸਾਰੇ ਪ੍ਰੋਗਰਾਮ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਰਾਮਾਇਣ ਦੇ ਪਾਤਰ ਤੇ ਵਿਦਿਆਰਥੀਆਂ ਦੁਆਰਾ ਭਿੰਨ-ਭਿੰਨ ਰੰਗਾਂ ਨਾਲ ਬਣਾਇਆ ਰੰਗੋਲੀਆਂ ਸਭ ਲਈ ਖਿੱਚ ਦਾ ਕੇਂਦਰ ਸਨਇਸ ਅਵਸਰ ਤੇ ਸਕੂਲ ਦੀ ਪ੍ਰਿੰਸੀਪਲ ਨੇ ਇਹਨਾਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਉਨ੍ਹਾਂ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਸਾਲ ਪਟਾਕੇ ਨਾ ਚਲਾ ਕੇ ਗਰੀਨ ਦੀਵਾਲੀ ਮਨਾਉਣ ਤੇ ਆਪਣੇ ਵਾਤਾਵਰਨ ਨੂੰ ਸਾਫ ਤੇ ਸ਼ੁੱਧ ਰੱਖਣ ਲਈ ਪ੍ਰੇਰਿਤ ਕੀਤਾਇਸ ਦੇ ਨਾਲ ਹੀ ਉਨ੍ਹਾਂ ਦੁਆਰਾ ਐਕਟੀਵਿਟੀ ਇੰਚਾਰਜ ਸ਼੍ਰੀਮਤੀ ਰੀਤੂ ਰਾਣੀ, ਹਾਊਸ ਇੰਚਾਰਜ ਸ਼੍ਰੀਮਤੀ ਸੁਮਨ ਚਲਾਨਾ ਅਤੇ ਸਮੂਹ ਸਟਾਫ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਵੇ ਕਿਹਾ ਕਿ ਉਹ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਨ