ਵਧੀਆ ਸੇਵਾਵਾਂ ਕਰਕੇ ਟ੍ਰੈਫਿਕ ਇੰਚਾਰਜ ਮਲੋਟ ਜਸਪਾਲ ਸਿੰਘ ਦਾ ਸਮਾਜਸੇਵੀਆਂ ਨੇ ਕੀਤਾ ਸਨਮਾਨ

ਪਿਛਲੇ ਕਰੀਬ 3 ਮਹੀਨੇ ਪਹਿਲਾਂ ਮਲੋਟ ਵਿੱਚ ਟ੍ਰੈਫਿਕ ਇੰਚਾਰਜ ਨਿਯੁਕਤ ਹੋਏ ਜਸਪਾਲ ਸਿੰਘ ਦੀ ਵਧੀਆ ਕਾਰਗੁਜ਼ਾਰੀ ਅਤੇ ਵਧੀਆ ਕੰਮਾਂ ਨੂੰ ਅਤੇ ਇਸ ਦੀਵਾਲੀ ਤੇ ਸਾਰੇ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਨਿਭਾਈਆਂ ਗਈਆਂ ਵਧੀਆ ਸੇਵਾਵਾਂ, ਕੰਮਾਂ ਲਈ ਸਮਾਜਸੇਵੀਆਂ ਵੱਲੋਂ ਧੰਨਵਾਦ ਸਹਿਤ ਪੂਰੀ ਟ੍ਰੈਫਿਕ ਟੀਮ ਨੂੰ ਸਨਮਾਨਿਤ ਕੀਤਾ ਗਿਆ।

ਮਲੋਟ : ਪਿਛਲੇ ਕਰੀਬ 3 ਮਹੀਨੇ ਪਹਿਲਾਂ ਮਲੋਟ ਵਿੱਚ ਟ੍ਰੈਫਿਕ ਇੰਚਾਰਜ ਨਿਯੁਕਤ ਹੋਏ ਜਸਪਾਲ ਸਿੰਘ ਦੀ ਵਧੀਆ ਕਾਰਗੁਜ਼ਾਰੀ ਅਤੇ ਵਧੀਆ ਕੰਮਾਂ ਨੂੰ ਅਤੇ ਇਸ ਦੀਵਾਲੀ ਤੇ ਸਾਰੇ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਨਿਭਾਈਆਂ ਗਈਆਂ ਵਧੀਆ ਸੇਵਾਵਾਂ, ਕੰਮਾਂ ਲਈ ਸਮਾਜਸੇਵੀਆਂ ਵੱਲੋਂ ਧੰਨਵਾਦ ਸਹਿਤ ਪੂਰੀ ਟ੍ਰੈਫਿਕ ਟੀਮ ਨੂੰ ਸਨਮਾਨਿਤ ਕੀਤਾ ਗਿਆ। ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਅਤੇ ਐੱਲ.ਐਂਡ.ਟੀ ਫਾਇਨਾਂਸ ਵਿੱਚ ਮੈਨੇਜ਼ਰ ਚਿੰਟੂ ਬੱਠਲਾ,

ਐਕਸਿਸ ਬੈਂਕ ਤੋ ਮੈਨੇਜ਼ਰ ਹਰਮਨਪ੍ਰੀਤ ਸਿੰਘ ਮੱਲ੍ਹੀ, ਗੁਰਭੇਜ ਸਿੰਘ, ਸਮਾਜਸੇਵੀ ਰਿੰਕੂ ਅਨੇਜਾ ਅਤੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਇੰਚਾਰਜ ਏ.ਐੱਸ.ਆਈ ਜਸਪਾਲ ਸਿੰਘ, ਭਗਵੰਤ ਸਿੰਘ, ਸੁਲਿੰਦਰ ਸਿੰਘ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਅਤੇ ਦੀਵਾਲੀ ਦੀ ਵਧਾਈ ਦਿੱਤੀ ਗਈ। ਟ੍ਰੈਫਿਕ ਪੁਲਿਸ ਵੱਲੋਂ ਭਰੋਸਾ ਦਵਾਇਆ ਗਿਆ ਕਿ ਅੱਗੇ ਵੀ ਇਸੇ ਤਰ੍ਹਾਂ ਆਪਣੀ ਡਿਊਟੀ ਵਧੀਆ ਨਿਭਾਉਂਦੇ ਰਹਿਣਗੇ।

Author : Malout Live