ਦੁਨੀਆ ਚੋਂ ਕਰੋਨਾ ਦੇ ਖਾਤਮੇ ਨਾਲ ਨਾਲ ਪੰਜਾਬ ਨੂੰ ਕਰਾਂਗੇ ਨਸ਼ਾ ਮੁਕਤ – ਜੀ.ਓ.ਜੀ
ਮਲੋਟ:- (ਆਰਤੀ ਕਮਲ) : ਕੋਵਿਡ-19 ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਕਮਰਿਆਂ ਵਿਚ ਬੰਦ ਕਰ ਦਿੱਤਾ ਤਾਂ ਅਜਿਹੇ ਸਮੇਂ ਸੁਭਾਵਕ ਨਸ਼ੇ ਦੀ ਆਮਦ ਵੀ ਬਹੁਤ ਘੱਟ ਹੋ ਗਈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗਾਰਡੀਐਂਸ ਆਫ ਗਵਰਨੈਂਸ (ਜੀ.ਓ.ਜੀ) ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਸ਼ਾ ਨਾ ਮਿਲਣ ਦੀ ਸੂਰਤ ਵਿਚ ਬਹੁਤ ਨੌਜਵਾਨ ਖੁਦ ਨਸ਼ਾ ਛੱਡ ਗਏ ਅਤੇ ਜਿਹਨਾਂ ਨੂੰ ਦਵਾਈ ਦੀ ਜਰੂਰਤ ਸੀ ਉਹਨਾਂ ਦੀ ਮਦਦ ਪਿੰਡਾਂ ਵਿਚ ਤੈਨਾਤ ਜੀ.ਓ.ਜੀ ਨੇ ਕਰਦਿਆਂ ਉਹਨਾਂ ਨੂੰ OAT ਕੇਂਦਰਾਂ ਵਿਚੋਂ ਦਵਾਈ ਦਿਵਾ ਕੇ ਕੀਤੀ । ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਇਸ ਦੌਰ ਦੌਰਾਨ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਥੱਲੇ ਆ ਗਈ ਹੈ ਅਤੇ ਹੁਣ ਇਕ ਆਖਰੀ ਹੰਭਲੇ ਦੀ ਲੋੜ ਹੈ । ਇਸ ਲਈ ਮਲੋਟ ਦੇ ਮਾਣਯੋਗ ਐਸ.ਡੀ.ਐਮ ਮਲੋਟ ਗੋਪਾਲ ਸਿੰਘ, ਡੀ.ਐਸ.ਪੀ ਮਲੋਟ ਭੁਪਿੰਦਰ ਸਿੰਘ ਅਤੇ ਸਿਵਲ ਹਸਪਤਾਲ ਤੋਂ ਸਪੈਸ਼ਲਿਸਟ ਡਾ ਰਸ਼ਮੀ ਚਾਵਾਲਾ ਦੀ ਅਗਵਾਈ ਵਿਚ ਡੈਪੋ ਦੀ ਇਕ ਵਿਸ਼ੇਸ਼ ਮੀਟਿੰਗ ਵੀ ਹੋਈ ਜਿਸ ਵਿਚ ਜੀ.ਓ.ਜੀ ਨੂੰ ਇਹ ਮੁਹਿੰਮ ਵੀ ਤੇਜ ਕਰਨ ਲਈ ਹੱਲਾ ਸ਼ੇਰੀ ਦਿੱਤੀ ਗਈ । ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੀ.ਓ.ਜੀ ਵੱਲੋਂ ਜਿਥੇ ਮੰਡੀਆਂ ਵਿਚ ਝੋਨੇ ਨਰਮੇ ਦੀ ਖਰੀਦ ਸਬੰਧੀ ਹਰ ਮੰਡੀ ਦੀ ਰਿਪੋਰਟ ਰੋਜਾਨਾ ਮੁੱਖ ਮੰਤਰੀ ਦਫਤਰ ਨੂੰ ਭੇਜੀ ਜਾਂਦੀ ਹੈ ਉਥੇ ਨਾਲ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਅਤੇ ਕਰੋਨਾ ਬਿਮਾਰੀ ਤੋਂ ਸਾਵਧਾਨੀਆਂ ਪ੍ਰਤੀ ਵੀ ਸੁਚੇਤ ਕੀਤਾ ਜਾ ਰਿਹਾ ਹੈ । ਇਸਦੇ ਨਾਲ ਹੀ ਹੁਣ ਪਿੰਡ ਪਿੰਡ ਹਾਲੇ ਵੀ ਨਸ਼ੇ ਦੀ ਲੱਤ ਵਿਚੋਂ ਬਾਹਰ ਨਾ ਨਿੱਕਲ ਪਾ ਰਹੇ ਨੌਜਵਾਨਾਂ ਦੀ ਕੌਂਸਲਿੰਗ ਕਰਕੇ ਇਕ ਕੋਸ਼ਿਸ਼ ਕੀਤੀ ਜਾਵੇਗੀ ਕਿ ਕਰੋਨਾ ਬਿਮਾਰੀ ਜਦ ਦੁਨੀਆ ਚੋਂ ਖਾਤਮੇ ਵੱਲ ਹੋਵੇ ਤਾਂ ਨਾਲ ਹੀ ਪੰਜਾਬ ਦੀ ਜਵਾਨੀ ਵੀ ਨਸ਼ਿਆਂ ਚੋਂ ਵੀ ਬਾਹਰ ਆ ਜਾਵੇ । ਵਰੰਟ ਅਫਸਰ ਹਰਪ੍ਰੀਤ ਸਿੰਘ ਦੱਸਿਆ ਕਿ ਇਸ ਸਬੰਧੀ ਮੁਹਿੰਮ ਤੇਜ ਕਰਨ ਲਈ ਜੀ.ਓ.ਜੀ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਜਿਲ•ਾ ਹੈਡ ਮੇਜਰ ਗੁਰਜੰਟ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਤਹਿਸੀਲ ਹੈਡ ਕਰਨਲ ਅਨੁਪਿੰਦਰ ਗਿੱਲ, ਗਿੱਦੜਬਾਹਾ ਦੇ ਤਹਿਸੀਲ ਹੈਡ ਕਰਨਲ ਜਸਬੀਰ ਸਿੰਘ ਬਾਠ ਸਮੇਤ ਸਮੂਹ ਸੁਪਰਵਾਈਜਰ ਸਟਾਫ ਨਾਲ ਜੂਮ ਐਪ ਤੇ ਕੀਤੀ ਗਈ ।