ਜ਼ਿਲ੍ਹਾ ਪੁਲਿਸ ਵੱਲੋਂ ਸਰਕਾਰੀ ਸਕੂਲ ਅਬੁਲ ਖੁਰਾਨਾ ਵਿਖੇ ਨਸ਼ਿਆ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਮਲੋਟ :- ਐੱਸ.ਐੱਸ.ਪੀ ਸ.ਰਾਜਬਚਨ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿੱਡੀ ਮਹਿੰਮ ਤਹਿਤ ਜਿਲ੍ਹਾ ਪੁਲਿਸ ਦੀਆ ਅਲੱਗ ਅਲੱਗ ਟੀਮਾਂ ਬਣਾ ਕਿ ਜਿਲ੍ਹਾ ਅੰਦਰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਸ.ਥ ਗੁਰਾਂਦਿਤਾ ਸਿੰਘ ਇਚਾਰਜ਼ ਨਸ਼ਾ ਵਿਰੋਧੀ ਚੇਤਨਾ ਯੂਨਿਟ ਵਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਅਬੁਲ ਖੁਰਾਣਾ ਵਿਖੇ ਵਿਦਿਆਰਥੀਆ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸ.ਥ ਕਾਸਮ ਅਲੀ , ਸ.ਥ ਗੁਰਜੰਟ ਸਿੰਘ ਜਟਾਣਾ ਸਿਪਾਹੀ ਸਨਮਦੀਪ ਕੁਮਾਰ ਸਿਪਾਹੀ ਗੁਰਸੇਵਕ ਹਾਜ਼ਰ ਸਨ।