ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਐਨ.ਸੀ.ਸੀ ਕੈਡਿਟਸ ਨੇ ਐਨ.ਸੀ.ਸੀ ਸਰਟੀਫ਼ਿਕੇਟ ਵਿਤਰਨ ਸਮਾਰੋਹ ਚ' ਪ੍ਰਾਪਤ ਕੀਤੇ ਏ ਸਰਟੀਫ਼ਿਕੇਟ
6 ਬਟਾਲੀਅਨ ਪੰਜਾਬ ਐਨ.ਸੀ.ਸੀ ਦੇ ਇਤਿਹਾਸਿਕ ਸਰਟੀਫ਼ਿਕੇਟ ਵਿਤਰਨ ਸਮਾਰੋਹ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਐਨ.ਸੀ.ਸੀ ਕੈਡਿਟਸ ਨੇ ਏ ਸਰਟੀਫ਼ਿਕੇਟ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਸਕੂਲ ਦੇ ਐਨ.ਸੀ.ਸੀ ਕੈਡੀਟਸ ਨੂੰ ਏ ਸਰਟੀਫ਼ਿਕੇਟ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਤੇ ਨਾਲ ਹੀ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।
ਮਲੋਟ : 6 ਬਟਾਲੀਅਨ ਪੰਜਾਬ ਐਨ.ਸੀ.ਸੀ ਦੇ ਇਤਿਹਾਸਿਕ ਸਰਟੀਫ਼ਿਕੇਟ ਵਿਤਰਨ ਸਮਾਰੋਹ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਐਨ.ਸੀ.ਸੀ ਕੈਡਿਟਸ ਨੇ ਏ ਸਰਟੀਫ਼ਿਕੇਟ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਸਕੂਲ ਦੇ ਐਨ.ਸੀ.ਸੀ ਕੈਡੀਟਸ ਨੂੰ ਏ ਸਰਟੀਫ਼ਿਕੇਟ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਤੇ ਨਾਲ ਹੀ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ। ਇਸ ਸਮਾਰੋਹ ਦਾ ਆਯੋਜਨ ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਐੱਸ.ਐਮ ਅਤੇ ਸੂਬੇਦਾਰ ਮੇਜ਼ਰ ਯੋਗੇਸ਼ ਯਾਦਵ ਦੇ ਕੁਸ਼ਲ ਦੇਖ-ਰੇਖ ਵਿੱਚ ਹੋਇਆ।
ਇਸ ਸਮਾਰੋਹ ਵਿੱਚ 25 ਸਕੂਲਾਂ ਅਤੇ 6 ਕਾਲਜਾਂ ਦੇ 615 ਕੈਡਿਟਸ, 12 ਏ.ਐਨ.ਓ (Associate NCC Officers) ਅਤੇ 25 ਸੀ.ਟੀ.ਓ (Care Taker officer) ਨੇ ਭਾਗ ਲਿਆ। ਇਸ ਸਮਾਰੋਹ ਦੀ ਸੰਪੂਰਨ ਰੂਪ ਰੇਖਾ ਸੂਬੇਦਾਰ ਮੇਜ਼ਰ ਯੋਗੇਸ਼ ਯਾਦਵ, ਸੰਪੂਰਨ PI ਮੈਂਬਰਾਂ ਅਤੇ GCI ਵੰਦਨਾ ਦੁਆਰਾ ਤਿਆਰ ਕੀਤੀ ਗਈ। ਇਸ ਮੌਕੇ ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਨੇ ਕੈਡਿਟਸ ਨੂੰ ਵਿਦਿਆਰਥੀ ਜੀਵਨ ਵਿੱਚ ਐਨ.ਸੀ.ਸੀ ਦੇ ਮਹੱਤਵ ਤੇ ਇਸ ਦੇ ਨਾਲ ਹੀ ਐਨ.ਸੀ.ਸੀ ਦੇ ਏ ਸਰਟੀਫ਼ਿਕੇਟ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਦੱਸਿਆ।
Author : Malout Live