ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਪ੍ਰਿੰਸੀਪਲ ਨੇ ਐਨ.ਸੀ.ਸੀ ਕੈਂਪ ਵਿੱਚ ਸ਼ਾਮਿਲ ਹੋਏ ਕੈਡਿਟਸ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ
6 PB (G) ਬਟਾਲੀਅਨ ਐਨ.ਸੀ.ਸੀ ਮਲੋਟ, ਦਾਨੇਵਾਲਾ ਵਿਖੇ ਕਮਾਂਡਿੰਗ ਅਫ਼ਸਰ ਰਣਬੀਰ ਸਿੰਘ, ਐੱਸ.ਐੱਮ ਦੀ ਅਗਵਾਈ ਹੇਠ ਚੱਲ ਰਹੇ ਦੱਸ ਰੋਜ਼ਾ ਕੈਂਪ ਵਿੱਚ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਸ਼ਿਰਕਤ ਕੀਤੀ।
ਮਲੋਟ : 6 PB (G) ਬਟਾਲੀਅਨ ਐਨ.ਸੀ.ਸੀ ਮਲੋਟ, ਦਾਨੇਵਾਲਾ ਵਿਖੇ ਕਮਾਂਡਿੰਗ ਅਫ਼ਸਰ ਰਣਬੀਰ ਸਿੰਘ, ਐੱਸ.ਐੱਮ ਦੀ ਅਗਵਾਈ ਹੇਠ ਚੱਲ ਰਹੇ ਦੱਸ ਰੋਜ਼ਾ ਕੈਂਪ ਵਿੱਚ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਐਨ.ਸੀ.ਸੀ ਕੈਂਪ ਦਾ ਦੌਰਾ ਕਰਦੇ ਹੋਏ ਕੈਂਪ ਵਿੱਚ ਸ਼ਾਮਿਲ ਸਕੂਲ ਐਨ.ਸੀ.ਸੀ ਕੈਡਿਟਸ ਨਾਲ ਕੈਂਪ ਦੇ ਅਨੁਭਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਦੇ ਨਾਲ ਹੀ ਐਨ.ਸੀ.ਸੀ ਅਕੈਡਮੀ ਵਿੱਚ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਦੇ ਕੈਂਪ ਵਿੱਚ ਆਉਣ ਤੇ ਐਨ.ਸੀ.ਸੀ ਇੰਚਾਰਜ ਮੈਡਮ ਮਾਨਸੀ ਅਤੇ ਐਨ.ਸੀ.ਸੀ ਕੈਡਿਟਸ ਦੁਆਰਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।
Author : Malout Live