ਮਲੋਟ ਦੇ ਵਾਰਡ ਨੰਬਰ 10 (ਸਰਕਾਰੀ ਸਕੂਲ ਦੀ ਬੈਕਸਾਈਡ) ਗਰਾਊਂਡ ਦੀ ਕੈਬਨਿਟ ਮੰਤਰੀ ਦੇ ਦਿਸ਼ਾ-ਨਿਰਦੇਸ਼ ਹੇਠ ਕਰਵਾਈ ਗਈ ਸਫ਼ਾਈ

ਮਲੋਟ ਦੇ ਵਾਰਡ ਨੰਬਰ 10, ਵਾਲਮੀਕ ਮੁਹੱਲਾ (ਸਰਕਾਰੀ ਸਕੂਲ ਦੀ ਬੈਕਸਾਈਡ) ਗਰਾਊਂਡ ਵਿਖੇ ਮੁਹੱਲਾ ਨਿਵਾਸੀਆਂ ਦੀ ਬੇਨਤੀ ਤੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਉੱਥੇ ਵਿਜਿਟ ਕਰਕੇ ਮਾਮਲੇ ਦਾ ਜਾਇਜਾ ਲਿਆ।

ਮਲੋਟ : ਮਲੋਟ ਦੇ ਵਾਰਡ ਨੰਬਰ 10, ਵਾਲਮੀਕ ਮੁਹੱਲਾ (ਸਰਕਾਰੀ ਸਕੂਲ ਦੀ ਬੈਕਸਾਈਡ) ਗਰਾਊਂਡ ਵਿਖੇ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਸਨ। ਨਸ਼ੇੜੀ ਵੀ ਅਕਸਰ ਇੱਥੇ ਬੈਠੇ ਰਹਿੰਦੇ ਸਨ। ਮੁਹੱਲਾ ਨਿਵਾਸੀਆਂ ਦੀ ਬੇਨਤੀ ਤੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਉੱਥੇ ਵਿਜਿਟ ਕਰਕੇ ਮਾਮਲੇ ਦਾ ਜਾਇਜਾ ਲਿਆ।

ਅੱਜ ਦਫ਼ਤਰ ਇੰਚਾਰਜ ਪਰਮਜੀਤ ਸਿੰਘ ਗਿੱਲ, ਐਮ.ਸੀ ਹਰਮੇਲ ਸਿੰਘ ਸੰਧੂ ਦੀ ਅਗਵਾਈ ਵਿੱਚ ਨਗਰ ਕੌਂਸਲ ਦੀ ਟੀਮ ਵੱਲੋਂ JCB ਮਸ਼ੀਨ ਲਗਾ ਕੇ ਉਸ ਗਰਾਊਂਡ ਦੀ ਸਫਾਈ ਕਰਵਾਈ ਗਈ।

Author : Malout Live