ਮਲੋਟ ਨਗਰ ਕੌਂਸਲ ਦੇ ਦਫਤਰ ਵਿਖੇ ਸਮੂਹ ਕੌਂਸਲਰਾਂ ਦੀ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਤੇ ਹੋਈ ਅਹਿਮ ਮੀਟਿੰਗ

ਭਾਰਤ ਸਰਕਾਰ ਵੱਲੋਂ ਕਰਵਾਏ ਗਏ ਸਵੱਛ ਸਰਵੇਖਣ 2024-2025 ਵਿੱਚੋਂ ਮਲੋਟ ਨਗਰ ਕੌਂਸਲ ਨੂੰ ਸਾਰੇ ਪੰਜਾਬ ਵਿੱਚੋਂ 23ਵਾਂ ਅਤੇ ਭਾਰਤ ਵਿੱਚੋਂ 209ਵਾਂ ਰੈਂਕ ਆਇਆ ਹੈ। ਇਸ ਤੇ ਮਲੋਟ ਦੀ ਵਿਧਾਇਕ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ, ਸਮੂਹ ਨਗਰ ਕੌਂਸਲਰ, ਈ.ਉ ਸਾਹਿਬ ਨਗਰ ਕੌਂਸਲ ਮਲੋਟ ਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ।

ਮਲੋਟ : ਮਲੋਟ ਨਗਰ ਕੌਂਸਲ ਦੇ ਦਫਤਰ ਵਿੱਚ ਸਮੂਹ ਨਗਰ ਕੌਸਲਰਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਮਲੋਟ ਸ਼ਹਿਰ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਹੋਈ। ਭਾਰਤ ਸਰਕਾਰ ਵੱਲੋਂ ਕਰਵਾਏ ਗਏ ਸਵੱਛ ਸਰਵੇਖਣ 2024-2025 ਵਿੱਚੋਂ ਮਲੋਟ ਨਗਰ ਕੌਂਸਲ ਨੂੰ ਸਾਰੇ ਪੰਜਾਬ ਵਿੱਚੋਂ 23ਵਾਂ ਅਤੇ ਭਾਰਤ ਵਿੱਚੋਂ 209ਵਾਂ ਰੈਂਕ ਆਇਆ ਹੈ। ਇਸ ਤੇ ਮਲੋਟ ਦੀ ਵਿਧਾਇਕ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ, ਸਮੂਹ ਨਗਰ ਕੌਂਸਲਰ, ਈ.ਉ ਸਾਹਿਬ ਨਗਰ ਕੌਂਸਲ ਮਲੋਟ ਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। ਮੀਟਿੰਗ ਦੌਰਾਨ ਸ਼ਹਿਰ ਨੂੰ ਹੋਰ ਸਾਫ ਸੁਥਰਾ ਬਣਾਉਣ ਲਈ ਚਰਚਾ ਕੀਤੀ ਗਈ।

ਵਾਰਡ ਨੰਬਰ 12 ਮਲੋਟ ਦੇ ਕੌਂਸਲਰ ਜਸਦੇਵ ਸਿੰਘ ਸੰਧੂ ਨੇ ਮਲੋਟ ਸ਼ਹਿਰ ਨੂੰ ਹੋਰ ਸਾਫ ਰੱਖਣ ਲਈ ਸਾਰੇ ਨਗਰ ਕੌਂਸਲਰਾਂ ਨੂੰ ਇਹ ਬੇਨਤੀ ਕੀਤੀ ਕੇ ਸਾਰੇ ਕੌਂਸਲਰ ਆਪਣੇ ਘਰ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਤੇ ਕਿਸੇ ਵੀ ਤਰ੍ਹਾਂ ਦੇ ਡਿਸਪੋਜ਼ਲ ਦੇ ਭਾਂਡਿਆਂ ਦੀ ਵਰਤੋਂ ਨਹੀਂ ਕਰਾਂਗੇ। ਮੀਟਿੰਗ ਦੌਰਾਨ ਇਹ ਸੁਝਾਅ ਵੀ ਦਿੱਤਾ ਕਿ ਹਰੇਕ ਮੈਂਬਰ ਆਪਣੇ ਵਾਰਡ ਵਿਚਲੇ ਧਾਰਮਿਕ ਸਥਾਨ ਦੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਧਾਰਮਿਕ ਸਥਾਨ ਵਿੱਚ ਹੁੰਦੇ ਪ੍ਰੋਗਰਾਮਾਂ ਵਿੱਚ ਡਿਸਪੋਜ਼ਲ ਦੇ ਬਰਤਨਾ ਨੂੰ ਨਾ ਵਰਤਣ ਲਈ ਬੇਨਤੀ ਕਰੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਨਗਰ ਕੌਂਸਲ ਮਲੋਟ ਨੇ ਇਹ ਵਿਸ਼ਵਾਸ ਦਵਾਇਆ ਕਿ ਇਹ ਸਾਰੇ ਸੁਝਾਅ ਨਗਰ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਏਜੰਡੇ ਵਿੱਚ ਸ਼ਾਮਿਲ ਕੀਤੇ ਜਾਣਗੇ। ਜਸਦੇਵ ਸਿੰਘ ਸੰਧੂ ਕੌਂਸਲਰ ਨੇ ਸਾਰੇ ਹਾਊਸ ਦਾ ਧੰਨਵਾਦ ਕੀਤਾ।

Author : Malout Live