ਪੰਜਾਬ ਪੈਲੇਸ ਦੇ ਸਾਹਮਣੇ ਕੂੜੇ ਵਾਲੇ ਡੰਪ ਦੀ ਜਗ੍ਹਾ ਲਗਾਏ ਗਏ ਬੂਟੇ

ਮਲੋਟ:- ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਰੱਖਣ ਅਤੇ ਮਲੋਟ ਨੂੰ ਹਰਿਆ-ਭਰਿਆ ਬਣਾਉਣ ਲਈ ਮੇਕ ਮਲੋਟ ਗਰੀਨ ਟੀਮ, ਵਾਰਡ ਨੰਬਰ. 14 ਦੇ ਐੱਮ.ਸੀ ਹਰਮੇਲ ਸਿੰਘ ਸੰਧੂ ਅਤੇ ਵਾਰਡ ਵਾਸੀਆਂ ਵੱਲੋਂ ਮਿਲ ਕੇ ਪੰਜਾਬ ਪੈਲੇਸ ਦੇ ਸਾਹਮਣੇ ਕੂੜੇ ਵਾਲੇ ਡੰਪ ਦੀ ਜਗ੍ਹਾ ‘ਤੇ 200 ਦੇ ਕਰੀਬ ਫੁੱਲਦਾਰ, ਫਲਦਾਰ, ਛਾਂਦਾਰ ਬੂਟੇ ਅਤੇ ਘਾਹ ਲਗਾਇਆ ਗਿਆ। ਇਸ ਦੌਰਾਨ ਉਹਨਾਂ ਨੇ ਇਹਨਾਂ ਬੂਟਿਆਂ ਨੂੰ ਪਾਣੀ ਦਿੰਦਿਆਂ ਹੋਇਆ ਇਹਨਾਂ ਦੀ ਸਾਂਭ-ਸੰਭਾਲ ਕਰਨ ਦੀ ਜਿੰਮੇਵਾਰੀ ਲਈ। ਉਹਨਾਂ ਕਿਹਾ ਕਿ ਹਰੇਕ ਨੌਜਵਾਨ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ-ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਲੱਗੇ ਹੋਏ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਸਾਂਝੇ ਕਾਰਜ ਵਿੱਚ ਨੌਜਵਾਨ ਵਰਗ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ । ਵਾਤਾਵਰਨ ਦੀ ਸੰਭਾਲ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਹਿਣ ਲਈ ਸੁਖਾਵਾਂ ਮਾਹੌਲ ਦਿੱਤਾ ਜਾ ਸਕਦਾ ਹੈ ਅਤੇ ਬਿਮਾਰੀਆਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਇਸ ਮੌਕੇ ਗੁਰਸ਼ਮਿੰਦਰ ਸਿੰਘ, ਦਵਿੰਦਰ ਬੁੱਟਰ, ਜਸਮੀਤ ਬਰਾੜ, ਰਾਜੂ ਸ਼ਰਮਾ, ਜਸਦੀਪ, ਪਰਮਜੀਤ ਸਿੰਘ, ਮਲਕੀਤ ਸਿੰਘ, ਗੁਰਪਿਆਰ ਚੌਹਾਨ, ਅਮਨਦੀਪ, ਜਸਵੀਰ ਸਿੰਘ, ਸੰਦੀਪ ਸਿੰਘ ਕਾਲਾ, ਬਾਵਾ ਬਿੱਟੂ ਮਾਨ ਅਤੇ ਗੁਰਸੇਵਕ ਸਿੰਘ ਆਦਿ ਹਾਜ਼ਿਰ ਹੋਏ। Author: Malout Live