ਮਲੋਟ:- ਮਲੋਟ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਕਿ ਲੋਕਾਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੋਹਿਤ ਕੁਮਾਰ ਸਪੁੱਤਰ ਦੇਵ ਰਾਜ ਵਾਸੀ ਪਟੇਲ ਨਗਰ, ਗਲੀ ਨੰਬਰ 3, ਵਾਰਡ ਨੰਬਰ 20 ਮਲੋਟ ਜੋ ਆਪਣੇ ਕਿਸੇ ਜਰੂਰੀ ਕੰਮ ਲਈ ਦਫ਼ਤਰ ਗਿਆ ਸੀ ਅਤੇ ਉਸਨੇ ਆਪਣਾ ਮੋਟਰਸਾਇਕਲ ਬਿਜਲੀ ਘਰ ਦੇ ਅੰਦਰ ਖੜ੍ਹਾ ਕੀਤਾ ਸੀ। ਜਿਸ ਨੂੰ ਸ਼ਾਮ 3:00 ਵਜੇ ਤੋਂ 4:00 ਵਜੇ ਦੇ ਦਰਮਿਆਨ ਅਣਪਛਾਤੇ ਵਿਅਕਤੀ ਦੁਆਰਾ ਚੋਰੀ ਕਰ ਲਿਆ ਗਿਆ। ਮੋਹਿਤ ਕੁਮਾਰ ਅਨੁਸਾਰ ਉਸਦਾ ਮੋਟਰਸਾਇਕਲ HF Deluxe, ਮਾਡਲ 2012, ਕਲਰ ਬਲੈਕ, ਨੰਬਰ PB30W2684, ਚੈਸੀ ਨੰਬਰ 11231, ਇੰਜਨ ਨੰਬਰ 21122 ਹੈ। ਮੋਹਿਤ ਕੁਮਾਰ ਮੁਤਾਬਿਕ ਜੇਕਰ ਕਿਸੇ ਨੂੰ ਇਸ ਬਾਬਤ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ 98039-06568 ਨੰਬਰ ਤੇ ਸੰਪਰਕ ਕਰੇ।