ਮਿਮਿਟ ਮਲੋਟ ਦੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਅਗਲੇ ਹਫਤੇ ਤੋਂ ਮਲੋਟ ਵਿਖੇ ਰੋਸ ਰੈਲੀਆਂ ਦੀ ਤਿਆਰੀ

ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਖੇ ਪਿਛਲੇ 14 ਸਾਲਾਂ ਤੋਂ ਯੋਗ ਪ੍ਰਣਾਲੀ ਰਾਹੀਂ ਭਰਤੀ ਹੋਏ ਕੰਟਰੈਕਟ ਮੁਲਾਜ਼ਮ 27 ਫਰਵਰੀ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਸੰਬੰਧੀ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਖੇ ਪਿਛਲੇ 14 ਸਾਲਾਂ ਤੋਂ ਯੋਗ ਪ੍ਰਣਾਲੀ ਰਾਹੀਂ ਭਰਤੀ ਹੋਏ ਕੰਟਰੈਕਟ ਮੁਲਾਜ਼ਮ 27 ਫਰਵਰੀ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਸੰਬੰਧੀ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਇਹ ਵਿਸ਼ੇਸ਼ ਹੈ ਕਿ ਮਿਮਿਟ ਮਲੋਟ ਦੇ ਗੇਟ ਉੱਪਰ ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਕੰਟਰੈਕਟ ਮੁਲਾਜ਼ਮਾਂ ਵੱਲੋਂ ਧਰਨਾ ਲਾ ਕੇ ਸਰਕਾਰ ਅਤੇ ਕਾਲਜ ਪ੍ਰਸ਼ਾਸ਼ਨ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮ, ਪ੍ਰੋ. ਡਾ. ਕੁਲਵੀਰ ਸਿੰਘ, ਪ੍ਰੋ. ਮੇਜਰ ਸਿੰਘ, ਪ੍ਰੋ. ਸੁਭਾਸ਼ ਆਹੁਜਾ, ਪ੍ਰੋ. ਸੁਰਿੰਦਰ ਕੁਮਾਰ, ਇੰਜ. ਵਨੀਸ਼ ਟੰਡਨ ਨੇ ਦੱਸਿਆ ਕਿ ਪਿਛਲੇ ਹਫਤੇ ਸੰਸਥਾ ਵਿਖੇ ਇੱਕ ਪ੍ਰੋਗਰਾਮ ਦੌਰਾਨ ਮਾਨਯੋਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਤਕਨੀਕੀ ਸਿੱਖਿਆ ਮੰਤਰੀ

ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਬਾਰ-ਬਾਰ ਮੰਤਰੀ ਸਾਹਿਬਾਂ ਦੇ ਪੀ.ਏ ਨਾਲ ਸੰਪਰਕ ਕੀਤਾ ਗਿਆ ਪਰ ਅੱਜ ਤੱਕ ਮੀਟਿੰਗ ਸੰਬੰਧੀ ਕੋਈ ਵੀ ਸੁਨੇਹਾ ਨਹੀਂ ਮਿਲਿਆ। ਸਰਕਾਰ ਅਤੇ ਕਾਲਜ ਪ੍ਰਸ਼ਾਸ਼ਨ ਦੀ ਅਜਿਹੀ ਕਾਰਵਾਈ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਰਕਾਰ ਅਤੇ ਕਾਲਜ ਪ੍ਰਸ਼ਾਸ਼ਨ ਕੰਟਰੈਕਟ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੁਹਿਰਦ ਨਹੀਂ ਹੈ। ਸਰਕਾਰ ਅਤੇ ਕਾਲਜ ਪ੍ਰਸ਼ਾਸ਼ਨ ਦਾ ਕੰਟਰੈਕਟ ਮੁਲਾਜ਼ਮਾਂ ਪ੍ਰਤੀ ਰਵੱਈਆ ਦੇਖਦੇ ਹੋਏ ਮੁਲਾਜ਼ਮਾਂ ਨੇ ਅੱਜ ਫੈਸਲਾ ਲਿਆ ਕਿ ਉਹ ਅਗਲੇ ਹਫਤੇ ਤੋਂ ਕਾਲੀਆਂ ਝੰਡੀਆਂ ਲੈ ਕੇ ਮਲੋਟ ਦੀਆਂ ਵੱਖ-ਵੱਖ ਸੜਕਾਂ ਉੱਪਰ ਸਰਕਾਰ ਅਤੇ ਮਿਮਿਟ ਮਲੋਟ ਕਾਲਜ ਪ੍ਰਸ਼ਾਸ਼ਨ ਖਿਲਾਫ ਰੋਸ ਮਾਰਚ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਅਤੇ ਕਾਲਜ ਪ੍ਰਸ਼ਾਸ਼ਨ ਕੰਟਰੈਕਟ ਮੁਲਾਜ਼ਮਾਂ ਦੀ ਇੱਕੋ-ਇੱਕ ਜਾਇਜ਼ ਮੰਗ ਨੂੰ ਪੂਰਾ ਕਰੇ।

Author : Malout Live