550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕੋਰਟ ਕੰਪਲੈਕਸ ਮਲੋਟ ਵਿਚ ਪੌਦੇ ਲਾਏ

,

ਮਲੋਟ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਕੋਰਟ ਕੰਪਲੈਕਸ, ਮਲੋਟ ਵਿਚ ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਅਮਨ ਸ਼ਰਮਾ ਅਤੇ ਸਿਵਿਲ ਜੱਜ ਜੂਨੀਅਰ ਡਿਵੀਜ਼ਨ ਕਮ ਚੇਅਰਪਰਸਨ, ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ, ਮਲੋਟ ਸ਼ਿਵਾਨੀ ਸਾਂਘਰ ਵੱਲੋਂ ਪੌਦੇ ਲਾਏ ਗਏ।
ਇਸ ਮੌਕੇ ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਅਮਨ ਸ਼ਰਮਾ ਨੇ ਕੋਰਟ ਦੇ ਸਾਰੇ ਸਟਾਫ ਨੂੰ ਇਸ ਹਰਿਆਵਲ ਮੁਹਿੰਮ ਦਾ ਹਿੱਸਾ ਬਣਨ ਤੇ ਪੌਦੇ ਲਾਉਣ ਤੇ ਇਨਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਹ ਪੌਦੇ ਵਣ ਵਿਭਾਗ ਦੇ ਸਹਿਯੋਗ ਨਾਲ ਲਾਏ ਗਏ ਹਨ। ਇਸ ਮੌਕੇ ਵਣ ਵਿਭਾਗ ਮਲੋਟ ਰੇਂਜ ਦੇ ਅਧਿਕਾਰੀ, ਵਕੀਲ ਤੇ ਕੋਰਟ ਦਾ ਹੋਰ ਸਟਾਫ ਹਾਜ਼ਰ ਸੀ।