ਏਡੀਸੀ (ਡੀ) ਵੱਲੋਂ ਜ਼ਿਲੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ’ਤੇ ਜ਼ੋਰ
ਸ੍ਰੀ ਮੁਕਤਸਰ ਸਾਹਿਬ : ਸਤੰਬਰ ਦੇ ਮੈਗਾ ਰੋਜ਼ਗਾਰ ਮੇਲਿਆਂ ਦੀ ਵਿਉਤਬੰਦੀ ਉਲੀਕਣ ਲਈ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ
ਨੋਡਲ ਅਫਸਰਾਂ ਤੇ ਟੇ੍ਰਨਿੰਗ ਅਤੇ ਪਲੇਸਮੈਂਟ ਅਫਸਰਾਂ ਨੂੰ ਮੇਲਿਆਂ ਦੇ ਸੁਚੱਜੇ ਪ੍ਰਬੰਧਾਂ ਲਈ ਹਦਾਇਤਾਂ
ਸ੍ਰੀ ਮੁਕਤਸਰ ਸਾਹਿਬ, 2 ਅਗਸਤ
ਇੱਥੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਦੇ ਦਫਤਰ ਵਿਖੇ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਸੀਈਓ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਸ. ਐੱਚ ਐੱਸ ਸਰਾ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਜ਼ਗਾਰ ਤੇ ਸਵੈ-ਰੁਜ਼ਗਾਰ ਨੂੰ ਹੋਰ ਹੁਲਾਰਾ ਦੇਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਨੋਡਲ ਅਫਸਰਾਂ, ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਸਤੰਬਰ 2019 ਵਿਚ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲਿਆਂ ਵਿਚ ਜ਼ਿਲੇੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਵਿਉਤਬੰਦੀ ਉਲੀਕੀ ਗਈ। ਇਸ ਮੌਕੇ ਏਡੀਸੀ (ਡੀ) ਨੇ ਇਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗਾਂ ਨਾਲ ਸਬੰਧਤ ਅਦਾਰਿਆਂ ਵਿਚ ਖਾਲੀ ਅਸਾਮੀਆਂ ਬਾਰੇ ਸੂਚਨਾ ਇਕੱਤਰ ਕਰ ਕੇ ਫੌਰੀ ਭੇਜਣ ਲਈ ਆਖਿਆ ਤਾਂ ਜੋ ਅਗਲੀ ਵਿਉਤਬਦੀ ਉਲੀਕੀ ਜਾ ਸਕੇ। ਉਨਾਂ ਨੋਡਲ ਅਫਸਰਾਂ ਤੇ ਟੇ੍ਰਨਿੰਗ ਅਤੇ ਪਲੇਸਮੈਂਟ ਅਫਸਰਾਂ ਨੂੰ ਇਨਾਂ ਮੇਲਿਆਂ ਦੀ ਸੁਚੱਜੇ ਪ੍ਰਬੰਧਾਂ ਦੀ ਹਦਾਇਤ ਕੀਤੀ ਤਾਂ ਜੋ ਰੁਜ਼ਗਾਰ ਮੇਲਿਆਂ ਵਿਚ ਪਹੁੰਚਣ ਵਾਲੀਆਂ ਕੰਪਨੀਆਂ ਤੇ ਉਮੀਦਵਾਰਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਨਾ ਆਵੇ।
ਏਡੀਸੀ ਨੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਦੇ ਅਮਲੇ ਅਤੇ ਬਾਕੀ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ ਮਿਸ਼ਨ’ ਨੂੰ ਪੂਰੀ ਤਰਾਂ ਸਫਲ ਬਣਾਉਣ ਲਈ ਹੋਰ ਮਿਹਨਤ ਕੀਤੀ ਜਾਵੇ ਤਾਂ ਜੋ ਅਸੀਂ ਸਾਂਝੇ ਹੰਭਲੇ ਨਾਲ ਨੌਜਵਾਨਾਂ ਦਾ ਭਵਿੱਖ ਰੁਸ਼ਨਾ ਸਕੀਏ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਅਥਾਹ ਸੰਭਾਵਨਾਵਾਂ ਹਨ, ਬਸ ਇਨਾਂ ਸੰਭਾਵਨਾਵਾਂ ਨੂੰ ਪਛਾਣ ਕੇ ਸਹੀ ਦਿਸ਼ਾ ਵਿਚ ਲਗਾਤਾਰ ਉਪਰਾਲੇ ਕਰਨ ਦੀ ਲੋੜ ਹੈ।
ਇਸ ਮੀਟਿੰਗ ਵਿਚ ਜ਼ਿਲਾ ਰੋਜ਼ਗਾਰ ਅਫਸਰ ਕਰਮ ਸਿੰਘ, ਪਲੇਸਮੈਂਟ ਅਫਸਰ ਦਲਜੀਤ ਸਿੰਘ, ਕਰੀਅਰ ਕਾਊਸਲਰ ਅਰਸ਼ਪ੍ਰੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਜਿਵੇਂ ਸਿੱਖਿਆ ਵਿਭਾਗ, ਕਿਰਤ ਵਿਭਾਗ, ਸਿਹਤ ਵਿਭਾਗ, ਪੀਐਸਡੀਐਮ, ਡੀਐਫਐਸੀਸੀ, ਪੀਡਬਲਿਊ ਡੀ,ਜੀਓਜੀ ਆਦਿ ਤੋਂ ਨੁਮਾਇੰਦੇ ਹਾਜ਼ਰ ਸਨ।