ਵਿਜੇ ਸ਼ਰਮਾ ਨੂੰ ਸਰਬਸੰਮਤੀ ਨਾਲ ਮਲੋਟ ਅਡਿਟਿੰਗ ਯੂਨੀਅਨ ਦਾ ਪ੍ਰਧਾਨ ਚੁਣਿਆ

ਫੋਟੋਗ੍ਰਾਫੀ ਨਾਲ ਸੰਬੰਧਿਤ ਮਲੋਟ ਅਡਿਟਿੰਗ ਯੂਨੀਅਨ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਵਿਜੇ ਸ਼ਰਮਾ ਨੂੰ ਪ੍ਰਧਾਨ ਚੁਣ ਲਿਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) :  ਫੋਟੋਗ੍ਰਾਫੀ ਨਾਲ ਸੰਬੰਧਿਤ ਮਲੋਟ ਅਡਿਟਿੰਗ ਯੂਨੀਅਨ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਵਿਜੇ ਸ਼ਰਮਾ ਨੂੰ ਪ੍ਰਧਾਨ ਚੁਣ ਲਿਆ ਗਿਆ। ਨਵ-ਨਿਯੁਕਤ ਪ੍ਰਧਾਨ ਵਿਜੇ ਸ਼ਰਮਾ ਨੇ ਕਿਹਾ ਕਿ ਅੱਜ-ਕੱਲ੍ਹ ਦੇ ਤਕਨੀਕੀ ਯੁੱਗ ਵਿੱਚ ਹਰ ਕੰਮ ਵਿੱਚ ਚੁਨੌਤੀਆਂ ਬਹੁਤ ਹਨ।

ਜਿਨ੍ਹਾਂ ਦੇ ਹੱਲ ਲਈ ਆਪਸੀ ਇਕਜੁੱਟਤਾ ਬਹੁਤ ਜਰੂਰੀ ਹੈ। ਉਹਨਾਂ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਰਪੇਸ਼ ਮੁਸ਼ਕਿਲਾਂ ਮੌਕੇ ਸਾਰੇ ਸਾਥੀ ਮਿਲ ਕੇ ਹੀ ਹੱਲ ਕੱਢਣਗੇ। ਇਸ ਮੌਕੇ ਸੋਨੂੰ ਪਟਵਾਰੀ, ਬਲਵੰਤ ਮਿਕਸਿੰਗ, ਵਿੱਕੀ ਮਿਕਸਿੰਗ, ਬੰਟੀ ਮਿਕਸਿੰਗ, ਗੌਰਵ ਮਿਕਸਿੰਗ, ਪਰਮਜੀਤ ਸਿੰਘ ਪੰਮਾ ਅਤੇ ਦੀਪਕ ਫੁੱਲੂ ਖੇੜਾ ਮਿਕਸਿੰਗ ਆਦਿ ਮੌਜੂਦ ਸਨ।

Author : Malout Live