ਜੇ.ਆਰ.ਐੱਮ ਵਰਲਡ ਸਕੂਲ ਮਲੋਟ ਵੱਲੋਂ ਕਰਵਾਇਆ ਗਿਆ ਜੇ.ਆਰ.ਐੱਮ.ਉਤਸਵ (ਫੈਸਟ) ਛੱਡ ਗਿਆ ਅਮਿੱਟ ਛਾਪ

ਜੇ.ਆਰ.ਐੱਮ ਵਰਲਡ ਸਕੂਲ ਵਿਖੇ ਬੀਤੀ 24 ਨਵੰਬਰ ਨੂੰ ਜੇ.ਆਰ.ਐੱਮ ਉਤਸਵ (ਫੈਸਟ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿੱਦਿਆ, ਕਲਾ ਅਤੇ ਸਾਹਿਤ ਨਾਲ ਸੰਬੰਧਿਤ ਲੱਗੀਆਂ ਵੱਖ-ਵੱਖ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ। ਇਸ ਤੋਂ ਇਲਾਵਾ ਉਤਸਵ ਵਿੱਚ ਲੋਕਲ ਉੱਦਮੀਆਂ ਨੂੰ ਲੋਕਾਂ ਦੀ ਸੇਵਾ ਦਾ ਵਿਸ਼ੇਸ਼ ਮੌਕਾ ਮਿਲਿਆ।

ਮਲੋਟ : ਇਲਾਕੇ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਬੜੀ ਤੇਜ਼ੀ ਨਾਲ ਪ੍ਰਫੁੱਲਤ ਹੋ ਰਹੇ ਜੇ.ਆਰ.ਐੱਮ ਵਰਲਡ ਸਕੂਲ ਵਿਖੇ ਬੀਤੀ 24 ਨਵੰਬਰ ਨੂੰ ਜੇ.ਆਰ.ਐੱਮ ਉਤਸਵ (ਫੈਸਟ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਸਾਰੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਬਹੁ-ਗਿਣਤੀ ਵਿੱਚ ਅਧਿਆਪਕਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਸ਼ਿਰਕਤ ਕੀਤੀ ਗਈ। ਜੇ.ਆਰ.ਐੱਮ ਉਤਸਵ ਵਿੱਚ ਵਿੱਦਿਆ, ਕਲਾ ਅਤੇ ਸਾਹਿਤ ਨਾਲ ਸੰਬੰਧਿਤ ਲੱਗੀਆਂ ਵੱਖ-ਵੱਖ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ। ਇਸ ਤੋਂ ਇਲਾਵਾ ਉਤਸਵ ਵਿੱਚ ਲੋਕਲ ਉੱਦਮੀਆਂ ਨੂੰ ਲੋਕਾਂ ਦੀ ਸੇਵਾ ਦਾ ਵਿਸ਼ੇਸ਼ ਮੌਕਾ ਮਿਲਿਆ। ਇਸ ਮੌਕੇ ਤੇ ਹਿਸਾਬ ਅਤੇ ਸਾਇੰਸ ਦੇ ਮਾਹਰ ਸ. ਜਸਵਿੰਦਰ ਸਿੰਘ (ਜੈਸਵਿਨਸ ਲੈਬ ਆੱਨ ਵੀਲਸ) ਵਿਸ਼ੇਸ਼ ਤੌਰ ਤੇ ਪਹੁੰਚੇ।

ਜਿੱਥੇ ਉਨ੍ਹਾਂ ਵੱਲੋਂ ਹਿਸਾਬ ਅਤੇ ਸਾਇੰਸ ਨਾਲ ਸੰਬੰਧਿਤ ਵੱਖ-ਵੱਖ ਤਜਰਬੇ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਹਿਸਾਬ ਨਾਲ ਸੰਬੰਧਿਤ ਨਵੀਆਂ ਟ੍ਰਿਕਸ ਦੱਸੀਆਂ ਗਈਆਂ ਜੋ ਕਿ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਲਈ ਵੀ ਖਿੱਚ ਦਾ ਕੇਂਦਰ ਰਹੀਆਂ। ਇਲਾਕੇ ਦੇ ਲੋਕਾਂ ਵੱਲੋਂ ਜੇ.ਆਰ.ਐੱਮ ਵਰਡਲ ਸਕੂਲ ਵੱਲੋਂ ਇਲਾਕੇ ਵਿੱਚ ਕੀਤੀ ਗਈ ਇਸ ਨਿਵੇਕਲੀ ਪਹਿਲ ਦੀ ਬਹੁਤ ਸ਼ਲਾਘਾ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਇਸ ਉਤਸਵ ਦਾ ਮੁੱਖ ਮਕਸਦ ਇਲਾਕੇ ਵਿੱਚ ਨਿਵੇਕਲੇ ਢੰਗ ਨਾਲ ਵਿੱਦਿਆ ਦਾ ਪ੍ਰਸਾਰ ਕਰਨਾ ਸੀ ਅਤੇ ਉਨ੍ਹਾਂ ਨੇ ਨਾਲ ਹੀ ਦੱਸਿਆ ਕਿ ਇਲਾਕੇ ਦੇ ਲੋਕਾਂ ਖਾਸ ਕਰ ਵਿਦਿਆਰਥੀਆਂ ਨੇ ਇਸ ਉਤਸਵ ਦਾ ਬਹੁਤ ਆਨੰਦ ਮਾਣਿਆ ਅਤੇ ਵਿੱਦਿਅਕ ਗਤੀਵਿਧੀਆਂ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਬਬਰੂ ਵਾਹਿਨ ਅਤੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਵੱਲੋਂ ਸ. ਜਸਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਤਸਵ ਵਿੱਚ ਆਏ ਅਧਿਆਪਕਾਂ ਅਤੇ ਮਾਪਿਆਂ ਨੂੰ ਬੂਟੇ ਵੰਡ ਕੇ ਨਿਵੇਕਲੇ ਢੰਗ ਨਾਲ ਧੰਨਵਾਦ ਕਿਹਾ ਗਿਆ।

Author : Malout Live