ਵਰਿੰਦਰ ਬਹਿਲ ਨੂੰ ਡੀ. ਟੀ. ਐੱਫ਼. ਦਾ ਬਲਾਕ ਪ੍ਰਧਾਨ ਚੁਣਿਆ
ਮਲੋਟ :- ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਮੀਟਿੰਗ ਵਿਚ ਹਾਜ਼ਰ ਅਧਿਆਪਕਾਂ ਵਲੋਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ ।ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਰਾਮ ਸਵਰਨ ਲੱਖੇਵਾਲੀ ਨੇ ਅਧਿਆਪਕ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਦੀ ਚਰਚਾ ਕਰਦਿਆਂ ਆਪਣੇ ਹੱਕਾਂ ਹਿੱਤਾਂ ਲਈ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਤੁਰਨ ਦਾ ਸੱਦਾ ਦਿੱਤਾ । ਇਸ ਮੌਕੇ ਜਥੇਬੰਦੀ ਦੀ ਚੋਣ ਵਿਚ ਵਰਿੰਦਰ ਬਹਿਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ । ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਨੂੰ ਬਲਾਕ ਸਕੱਤਰ, ਰਣਜੀਤ ਸਿੰਘ ਨੂੰ ਵਿੱਤ ਸਕੱਤਰ, ਜਦਕਿ ਰਾਜੇਸ਼ ਕਾਮਰਾ, ਕੁਲਵਿੰਦਰ ਗਿੱਲ, ਕੁਲਦੀਪ ਸਿੰਘ ਸਰਾਵਾਂ, ਓਮ ਪ੍ਰਕਾਸ਼, ਗੁਰਵਰਿਆਮ ਸਿੰਘ ਨੂੰ ਸਰਬਸੰਮਤੀ ਨਾਲ ਬਲਾਕ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਸੰਜੀਵ ਕੁਮਾਰ, ਓਮ ਪ੍ਰਕਾਸ਼, ਸੱਤਪਾਲ, ਕੇਵਲ ਕਿ੍ਸ਼ਨ, ਗੁਰਮੇਲ ਸਿੰਘ, ਰਾਕੇਸ਼ ਕੁਮਾਰ, ਵਿਕਰਾਂਤ, ਸੁਰਿੰਦਰ ਸੁਖਨਾ, ਰਿਪਨ ਚੋਪੜਾ, ਜੀਵਨ ਸਿੰਘ ਬਧਾਈ, ਅਮਰ ਸਿੰਘ ਹਾਜ਼ਰ ਸਨ ।