ਕੁਦਰਤੀ ਆਫਤਾਂ ਨਾਲ ਨਿਪਟਨ ਲਈ ਕੀਤੀ ਗਈ ਮੋਕ ਡਰਿਲ

,

ਮਲੋਟ:- ਅਚਾਨਕ ਵਾਪਰਨ ਵਾਲੀਆਂ ਕੁਦਰਤੀ ਆਫਤਾਂ ਦਾ ਸਹੀ ਅਤੇ ਤੇਜੀ ਨਾਲ ਟਾਕਰਾ ਕੀਤਾ ਜਾ ਸਕੇ ਇਸ ਲਈ ਏਕੀਕ੍ਰਿਤ ਕਿਸਾਨ ਸਿਖਲਾਈ ਕੇਂਦਰ ਅਬੁਲ ਖੁਰਾਣਾ ਵਿਖੇ ਅੱਗ ਲਗਣ ਦੀ ਘਟਨਾ `ਤੇ ਕਾਰਵਾਈ ਕਰਨ ਹਿੱਤ ਮੋਕ ਡਰਿਲ ਕਰਵਾਈ ਗਈ। ਇਸ ਮੌਕੇ ਐਸਂਡੀਂਐਮ ਮਲੋਟ ਗੋਪਾਲ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਮੋਕ ਡਰਿਲ ਦਾ ਉਦੇਸ਼ ਜਿਥੇ ਵਿਭਾਗਾਂ ਦੀ ਕਾਰਗੁਜਾਰੀ ਦੀ ਸਮੀਖਿਆ ਕਰਨਾ ਹੈ ਉਥੇ ਹੀ ਇਸ ਨਾਲ ਲੋਕਾਂ ਵਿੱਚ ਵੀ ਕੁਦਰਤੀ ਆਫਤਾਂ ਪ੍ਰਤੀ ਜਾਗਰੂਕਤਾ ਵੱਧਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੁਦਰਤੀ ਆਫਤ ਮੌਕੇ ਘਬਰਾਉਣਾ ਨਹੀ ਚਾਹੀਦਾ ਸਗੋਂ ਠਰਮੇ ਨਾਲ ਕੰਮ ਲੈਂਦਿਆਂ ਮੌਕੇ ਤੇ ਉਪਲਬਧ ਸਾਰੇ ਸਾਧਨਾ ਦੀ ਸਹੀ ਵਰਤੋਂ ਕਰਦਿਆਂ ਕੁਦਰਤੀ ਆਫਤ ਦਾ ਟਾਕਰਾ ਕਰਨਾ ਚਾਹੀਦਾ ਹੈ। ਇਸ ਮੌਕੇ ਅੱਗ ਬੁਝਾਓ ਅਮਲਾ, ਬਿਜਲੀ, ਖੇਤੀਬਾੜੀ, ਦਿਹਾੜੀ ਵਿਕਾਸ ਅਤੇ ਸਿਹਤ ਵਿਭਾਗ ਦਾ ਸਟਾਫ ਹਾਜ਼ਰ ਸੀ।