ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਰਾਜੂ ਬਿਸ਼ੌਦੀ ਗ੍ਰਿਫਤਾਰ
ਮਲੋਟ:- ਮਲੋਟ ਵਿਖੇ ਬੀਤੇ ਸਮੇਂ ਦੌਰਾਨ ਹੋਏ ਮਨਪ੍ਰੀਤ ਮੰਨਾ ਕਤਲ ਮਾਮਲੇ ਵਿਚ ਸ਼ਾਮਲ ਰਾਜੂ ਬਿਸ਼ੌਦੀ ਨੂੰ ਥਾਈਲੈਂਡ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦੀ ਜਾਣਕਾਰੀ ਮੁਤਾਬਿਕ ਪੰਜਾਬ ਸਮੇਤ 5 ਰਾਜਾਂ ਦੇ ਮੋਸਟਵਾਂਟੈਡ ਰਾਜੂ ਬਿਸ਼ੌਦੀ ਦਾ ਨਾਮ ਮਲੋਟ ਦੇ ਮਨਪ੍ਰੀਤ ਮੰਨਾ ਕਤਲ ਮਾਮਲੇ ਵਿਚ ਸ਼ਾਮਲ ਹੈ।
ਇਸ ਸਬੰਧੀ ਜਦੋਂ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਗਿਆ ਤਾਂ ਪੁਲਸ ਰਿਮਾਂਡ ਵਿਚ ਲਾਰੈਂਸ ਬਿਸ਼ਨੋਈ ਨੇ ਮੰਨਿਆ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਕੁਲਦੀਪ ਸਿੰਘ ਵਾਸੀ ਮਲੋਟ ਦਾ ਕਤਲ ਉਸ ਦੇ ਕਹਿਣ 'ਤੇ ਹੀ ਹੋਇਆ। ਲਾਰੈਂਸ ਬਿਸ਼ਨੋਈ ਨੇ ਦੱਸਿਆ ਸਾਨੂੰ ਸ਼ੱਕ ਸੀ ਕਿ ਸਾਡੇ ਦੋਸਤ ਅੰਕਿਤ ਭਾਦੂ ਦਾ ਐਨਕਾਊਂਟਰ ਮਨਪ੍ਰੀਤ ਸਿੰਘ ਉਰਫ ਮੰਨਾ ਨੇ ਮੁਖਬਰੀ ਕਰਕੇ ਕਰਵਾਇਆ ਹੈ। ਇਸ ਲਈ ਅਸੀਂ ਰਾਜੂ ਬਿਸ਼ੌਦੀ ਨਾਲ ਮਿਲ ਕੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਤਲ ਦੀ ਯੋਜਨਾ ਬਣਾਈ। ਰਾਜੂ ਬਿਸ਼ੌਦੀ 'ਤੇ ਆਪਣੇ ਸਾਥੀਆਂ ਰਾਜਨ ਵਾਸੀ ਝੰਜਝੇੜੀ ਜ਼ਿਲਾ ਕੁਰਕਸ਼ੇਤਰ (ਹਰਿਆਣਾ), ਕਪਿੱਲ ਵਾਸੀ ਡਾਬਲਾ ਜ਼ਿਲਾ ਝੱਜਰ (ਹਰਿਆਣਾ), ਰਾਹੁਲ ਪੁੱਤਰ ਨਾ ਮਲੂਮ ਵਾਸੀ, ਰਾਜੇਸ਼ ਉਰਫ ਕਾਂਡਾ, ਵਾਸੀ ਢਾਣੀ ਕੇਹਰਾ ਜ਼ਿਲਾ ਭਿਵਾਨੀ (ਹਰਿਆਣਾ) ਨੂੰ ਕਤਲ ਕਰਨ ਲਈ ਕਿਹਾ, ਜਿਨ੍ਹਾਂ ਨੇ ਮਨਪ੍ਰੀਤ ਸਿੰਘ ਉਰਫ ਮੰਨਾ ਦਾ ਕਤਲ ਕੀਤਾ। ਹਥਿਆਰਾਂ ਦਾ ਪ੍ਰਬੰਧ ਰੋਹਿਤ ਗੋਦਾਰਾ ਉਰਫ ਰਾਹੁਤ ਰਾਮ ਵਾਸੀ ਕਪੂਰੀਸਰ, ਥਾਣਾ ਕਾਹਲੂ, ਜ਼ਿਲਾ ਬੀਕਾਨੇਰ (ਰਾਜਸਥਾਨ) ਨੇ ਕੀਤਾ ਸੀ।